• Home
  • ਸਿਸਵਾਂ ਨਦੀ ਕਰਾਸਿੰਗ ‘ਤੇ ਹਾਈ ਲੈਵਲ ਬ੍ਰਿਜ ਦਾ ਨੀਂਹ ਪੱਥਰ ਰੱਖਿਆ -ਸੜਕਾਂ ਦੇ ਬੁÎਨਿਆਦੀ ਢਾਂਚੇ ਦਾ ਪੜਾਅਵਾਰ ਢੰਗ ਨਾਲ ਕੀਤਾ ਜਾਵੇਗਾ ਪੁਨਰ ਨਿਰਮਾਣ : ਸਿੰਗਲਾ

ਸਿਸਵਾਂ ਨਦੀ ਕਰਾਸਿੰਗ ‘ਤੇ ਹਾਈ ਲੈਵਲ ਬ੍ਰਿਜ ਦਾ ਨੀਂਹ ਪੱਥਰ ਰੱਖਿਆ -ਸੜਕਾਂ ਦੇ ਬੁÎਨਿਆਦੀ ਢਾਂਚੇ ਦਾ ਪੜਾਅਵਾਰ ਢੰਗ ਨਾਲ ਕੀਤਾ ਜਾਵੇਗਾ ਪੁਨਰ ਨਿਰਮਾਣ : ਸਿੰਗਲਾ

ਚੰਡੀਗੜ੍ਹ/ਖਰੜ, 12 ਫਰਵਰੀ :

ਸੋਹਾਲੀ-ਨਗਲੀਆਂ ਸੜਕ ਵਿਖੇ ਸਿਸਵਾਂ ਨਦੀ ਕਰਾਸਿੰਗ 'ਤੇ ਹਾਈ ਲੈਵਲ ਬ੍ਰਿਜ (ਐਚ.ਐਲ.ਬੀ.) ਦਾ ਨੀਂਹ ਪੱਥਰ ਰੱਖਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਸਮੁੱਚੇ ਸੜਕੀ ਬੁਨਿਆਦੀ ਢਾਂਚੇ ਦਾ ਪੜਾਅਵਾਰ ਢੰਗ ਨਾਲ ਪੁਨਰ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ 9 ਮਹੀਨਿਆਂ ਵਿੱਚ ਸਿਸਵਾਂ ਨਦੀ ਕਰਾਸਿੰਗ 'ਤੇ 108.75 ਮੀਟਰ ਲੰਮਾ ਹਾਈ ਲੈਵਲ ਬ੍ਰਿਜ ਬਣ ਕੇ ਵਰਤੋਂ ਲਈ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਬਾਰਡ ਪ੍ਰਾਜੈਕਟ 'ਤੇ 615 ਲੱਖ ਰੁਪਏ ਖ਼ਰਚੇ ਜਾਣਗੇ ਅਤੇ ਨਾਲ ਹੀ ਕਿਹਾ ਕਿ ਇਸ ਨਾਲ ਘਾੜ ਦੇ ਇਲਾਕੇ ਵਿੱਚ ਪੈਂਦੇ 25-30 ਪਿੰਡਾਂ ਨੂੰ ਫਾਇਦਾ ਪਹੁੰਚੇਗਾ। ਸਿੰਗਲਾ ਨੇ ਕਿਹਾ ਕਿ ਖਰੜ ਜਾਣ ਲੱਗਿਆਂ ਲੋਕਾਂ ਨੂੰ ਕੁਰਾਲੀ ਹੋ ਕੇ ਜਾਣਾ ਪੈਂਦਾ ਹੈ ਪਰ ਇਸ ਹਾਈ ਲੈਵਲ ਬ੍ਰਿਜ ਨਾਲ ਉਨ੍ਹਾਂ ਦੀ ਯਾਤਰਾ ਸੁਖਾਲੀ ਹੋਵੇਗੀ ਅਤੇ ਇਸ ਜ਼ਰੀਏ ਉਹ ਕੁਰਾਲੀ ਹੋ ਕੇ ਜਾਣ ਦੀ ਬਜਾਏ ਸਿੱਧੇ ਹੀ ਖਰੜ ਜਾ ਸਕਣਗੇ ਜਿਸ ਨਾਲ ਉਨ੍ਹਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ।

ਖਰੜ ਵਿਧਾਨ ਸਭਾ ਹਲਕੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 5 ਕਰੋੜ ਰੁਪਏ ਦੀ ਲਾਗਤ ਨਾਲ 9.85 ਕਿਲੋਮੀਟਰ ਲੰਮੀ ਮਾਜਰੀ-ਖਿਜਰਾਬਾਦ- ਬਿੰਦਰਖ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਹੈ ਜਿਸ ਨਾਲ 20 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਪੀ.ਜੀ.ਆਈ., ਚੰਡੀਗੜ੍ਹ ਜਾਣ ਲਈ ਇਸ ਸੜਕ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਖਰੜ ਵਿਧਾਨ ਸਭਾ ਹਲਕੇ ਵਿੱਚ ਪੈਦੀਆਂ 145 ਲਿੰਕ ਸੜਕਾਂ ਅਤੇ ਫਿਰਨੀਆਂ ਜਿਨ੍ਹਾਂ ਦੀ ਲੰਬਾਈ 255.21 ਕਿਲੋਮੀਟਰ ਬਣਦੀ ਹੈ, ਦੀ 42 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਜਾਵੇਗੀ। ਇਲਾਕੇ ਵਿੱਚ ਪੈਂਦੇ ਸਾਰੇ ਪਿੰਡਾਂ ਦੀਆਂ ਫਿਰਨੀਆਂ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ 4-5 ਮਹੀਨੇ ਦੇ ਸਮੇਂ ਦੌਰਾਨ ਸੋਹਾਲੀ ਤੋਂ ਨਗਲੀਆਂ-ਕਾਦੀਮਾਜਰਾ-ਸਿਸਵਾਂ ਰੋਡ, ਸੋਹਾਲੀ ਤੋਂ ਤਿਊੜ, ਸੋਹਾਲੀ ਤੋਂ ਝਿੰਗੜਾਂ-ਕੁਰਾਲੀ, ਸੋਹਾਲੀ-ਸ਼ਾਹਪੁਰ-ਘਟੋਰ-ਸਹੋੜਾਂ, ਸੋਹਾਲੀ ਤੋਂ ਨਗਲੀਆਂ-ਖੈਰਪੁਰ-ਸੇਖੁਪਰ-ਕੁਰਾਲੀ ਸਿਸਵਾਂ ਰੋਡ ਤੱਕ, ਸੋਹਾਲੀ ਤੋਂ ਨਗਲੀਆਂ-ਫਾਟਵਾਂ-ਚਕੋਰਾਂ-ਤਕੀਪੁਰ-ਕੰਨਸਾਲਾ 'ਤੇ ਪੀ.ਸੀ. ਪਾ ਦਿੱਤੀ ਜਾਵੇਗੀ।

ਇਸ ਤੋਂ ਬਾਅਦ ਮੰਤਰੀ ਨੇ ਭਾਗੂ ਮਾਜਰਾ ਪਿੰਡ ਵਿਖੇ ਇੱਕ ਪਾਰਕ ਦਾ ਉਦਘਾਟਨ ਕੀਤਾ।