• Home
  • ਮਾਲਿਆ ਝੂਠ ਬੋਲ ਰਿਹੈ : ਜੇਤਲੀ

ਮਾਲਿਆ ਝੂਠ ਬੋਲ ਰਿਹੈ : ਜੇਤਲੀ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਮਾਲਿਆ ਵਲੋਂ ਦੇਸ਼ ਛੱਡਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਣ ਬਾਰੇ ਦਿਤੇ ਬਿਆਨ ਤੋਂ ਬਾਅਦ ਸਿਆਸੀ ਪਿੜ ਗਰਮਾ ਗਿਆ ਹੈ। ਆਪਣੇ ਬਚਾਅ 'ਚ ਬਿਆਨ ਦਿੰਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਮਾਲਿਆ ਗ਼ਲਤ ਬਿਆਨਬਾਜ਼ੀ ਕਰ ਰਿਹਾ ਹੈ। ਮੈਂ ਮਾਲਿਆ ਨੂੰ 2014 ਤੋਂ ਬਾਅਦ ਕਦੇ ਨਹੀਂ ਮਿਲਿਆ। ਉਨਾਂ ਕਿਹਾ ਕਿ ਉਸ ਤੋਂ ਪਹਿਲਾਂ ਉਹ ਰਾਜ ਸਭਾ ਦਾ ਮੈਂਬਰ ਸੀ ਤੇ ਸਦਨ 'ਚ ਉਸ ਨਾਲ ਮੁਲਾਕਾਤ ਹੋ ਜਾਂਦੀ ਸੀ। ਜੇਤਲੀ ਨੇ ਕਿਹਾ ਕਿ ਮਾਲਿਆ ਨੇ ਆਪਣੀ ਰਾਜ ਸਭਾ ਦੀ ਮੈਂਬਰੀ ਨੂੰ ਗ਼ਲਤ ਢੰਗ ਨਾਲ ਵਰਤਿਆ ਹੈ ਤੇ ਉਹ ਦੇਸ਼ ਦਾ ਗੁਨਾਹਗਾਰ ਤੇ ਭਗੌੜਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਮਾਲਿਆ ਵਲੋਂ ਕੋਈ ਕਾਗ਼ਜ਼ ਨਹੀਂ ਮਿਲਿਆ ਜਿਹੜੇ ਉਹ ਮੀਡੀਆ ਨੂੰ ਦਿਖਾ ਰਿਹਾ ਸੀ ਤੇ ਆਪਣੇ ਬਚਾਅ ਲਈ ਹੀ ਅਜਿਹਾ ਕੁਝ ਕਰ ਰਿਹਾ ਹੈ।