• Home
  • ਫ਼ਿਲਮ ‘ਲਵ ਰਾਤਰੀ’ ਤੋਂ ‘ਲਵ ਯਾਤਰੀ’ ਬਣੀ-ਕਿਉਂ–ਪੜੋ

ਫ਼ਿਲਮ ‘ਲਵ ਰਾਤਰੀ’ ਤੋਂ ‘ਲਵ ਯਾਤਰੀ’ ਬਣੀ-ਕਿਉਂ–ਪੜੋ

ਮੁੰਬਈ, (ਖ਼ਬਰ ਵਾਲੇ ਬਿਊਰੋ) : ਸਲਮਾਨ ਖ਼ਾਨ ਦੇ ਭਣੋਈਏ ਆਯੂਸ਼ ਸ਼ਰਮਾ ਦੀ ਡੈਬਿਊ ਫਿਲਮ ਦਾ ਨਾਮ ਹੁਣ 'ਲਵ ਰਾਤਰੀ' ਤੋਂ 'ਲਵ ਯਾਤਰੀ' ਹੋ ਗਿਆ ਹੈ। ਸਲਮਾਨ ਖਾਨ ਨੇ ਇਹ ਸੂਚਨਾ ਟਵਿੱਟਰ ਰਾਹੀਂ ਦਿੱਤੀ ਹੈ।
ਆਖ਼ਰ ਫਿਲਮ ਦਾ ਨਾਮ ਬਦਲਣ ਦੀ ਨੌਬਤ ਕਿਉਂ ਆਈ, ਇਸ ਪਿਛੇ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਇਹ ਫਿਲਮ ਨਰਾਤਿਆਂ ਦੁਆਲੇ ਘੁੰਮਦੀ ਹੈ ਤੇ ਫਿਲਮ ਦੇ ਮੁੱਖ ਪਾਤਰਾਂ ਦੀ ਮੁਲਾਕਾਤ ਵੀ ਨਰਾਤਿਆਂ ਦੇ ਤਿਉਹਾਰ ਦੌਰਾਨ ਡਾਂਡੀਆ ਖੇਡਣ ਵੇਲੇ ਹੁੰਦੀ ਹੈ ਤੇ ਇਸ ਮੁਲਾਕਾਤ ਸਮੇਂ ਹੀ ਦੋਹਾਂ ਵਿਚ ਪਿਆਰ ਹੋ ਜਾਂਦਾ ਹੈ।
ਫਿਲਮ ਦੀ ਸਕਰਿਪਟ ਲੀਕ ਹੁੰਦਿਆਂ ਹੀ ਕਈ ਹਿੰਦੂ ਸੰਗਠਨਾਂ ਨੇ ਇਤਰਾਜ਼ ਕੀਤਾ ਸੀ ਕਿ ਹਿੰਦੂਆਂ ਦੇ ਪਵਿੱਤਰ ਤਿਉਹਾਰ ਦਾ ਨਾਮ ਖ਼ਰਾਬ ਕੀਤਾ ਜਾ ਰਿਹਾ ਹੈ। ਇਕ ਸੰਗਠਨ ਨੇ ਤਾਂ ਫਿਲਮ ਦੇ ਕਲਾਕਾਰਾਂ ਵਿਰੁਧ ਗੁਜਰਾਤ ਹਾਈਕੋਰਟ 'ਚ ਪਟੀਸ਼ਨ ਵੀ ਦਾਖ਼ਲ ਕੀਤੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ 'ਚੋਂ ਵੀ ਵਿਰੋਧ ਦੀਆਂ ਅਵਾਜ਼ਾਂ ਵੀ ਉਠੀਆਂ ਤੇ ਮਜੱਫ਼ਰਪੁਰ ਅਦਾਲਤ ਨੇ ਤਾਂ ਸਲਮਾਨ ਖ਼ਾਨ ਤੇ ਫਿਲਮ ਦੇ ਕਲਾਕਾਰਾਂ ਵਿਰੁਧ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਵੀ ਕੀਤੀ ਸੀ।
ਕਿਸੇ ਤਰਾਂ ਦੇ ਝਗੜੇ ਤੋਂ ਬਚਣ ਲਈ ਸਲਮਾਨ ਨੇ 'ਲਵ ਰਾਤਰੀ' ਨੂੰ 'ਲਵ ਯਾਤਰੀ' ਕਰਨ ਦਾ ਫ਼ੈਸਲਾ ਲਿਆ ਹੈ।