• Home
  • ਬੀ.ਐਸ.ਐਫ ਵਿਚ ਕਾਂਸਟੇਬਲ (ਟਰੇਡਮੈਨ) ਦੀਆਂ ਅਸਾਮੀਆਂ ਦੀ ਭਰਤੀ ਲਈ ਸੀ.ਪਾਈਟ ਵਲੋਂ ਮੁਫਤ ਸਿਖਲਾਈ ਦਾ ਪ੍ਰਬੰਧ

ਬੀ.ਐਸ.ਐਫ ਵਿਚ ਕਾਂਸਟੇਬਲ (ਟਰੇਡਮੈਨ) ਦੀਆਂ ਅਸਾਮੀਆਂ ਦੀ ਭਰਤੀ ਲਈ ਸੀ.ਪਾਈਟ ਵਲੋਂ ਮੁਫਤ ਸਿਖਲਾਈ ਦਾ ਪ੍ਰਬੰਧ

ਚੰਡੀਗੜ•, 11 ਮਾਰਚ: ਪੰਜਾਬ ਦੇ ਜਿੰਨਾਂ ਨੌਜਵਾਨਾਂ ਨੇ ਬਾਰਡਰ ਸਕਿਊਰਟੀ ਫੋਰਸ (ਬੀ.ਐਸ.ਐਫ) ਵਿਚ ਕਾਂਸਟੇਬਲ (ਟਰੇਡਮੈਨ) ਦੀਆਂ ਅਸਾਮੀਆਂ ਲਈ ਭਰਤੀ ਹੋਣ ਲਈ ਅਪਲਾਈ ਕੀਤਾ ਹੋਇਆ ਹੈ।ਉਨ•ਾਂ ਨੂੰ ਸਿਖਲਾਈ ਅਤੇ ਰੋਜਗਾਰ ਕੇਂਦਰ (ਸੀ-ਪਾਈਟ) ਵਲੋਂ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ। ਜਿਸ ਵਿਚ ਉਨ•ਾਂ ਨੂੰ ਲੋੜੀਂਦੀ ਮੁੱਢਲੀ ਟ੍ਰੇਨਿੰਗ (ਸਰੀਰਕ ਅਤੇ ਲਿਖਤੀ ) ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਦਰਸਾਏ ਗਏ 04 ਸੀ-ਪਾਈਟ ਕੇਂਦਰਾਂ ਵਿਖੇ ਸੰਪਰਕ ਕਰ ਸਕਦੇ ਹਨ, ਜਿੰਨਾਂ ਵਿਚ ਤਲਵਾੜਾ ਵਿਖੇ ਰੌਕ ਗਾਰਡਨ ਕੇਂਦਰ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਦਾ ਸੰਪਰਕ ਨੰਬਰ-01883236216 ਹੈ, ਇਸੇ ਤਰਾਂ ਥੇਹ ਕਾਜਲਾਂ, ਕਪੂਰਥਲਾ ਵਿਖੇ ਮਾਡਰਨ ਜੇਲ ਨਜਦੀਕ ਕੇਂਦਰ ਿਵਿਖੇ ਜਿਸ ਦਾ ਸੰਪਰਕ ਨੰਬਰ 9056335220 ਹੈ,  ਇਸੇ ਤਰਾਂ ਪਿੰਡ ਹਕੂਮਤ ਸਿੰਘ ਵਾਲਾ ਜ਼ਿਲ•ਾ ਫਿਰੋਜਪੁਰ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ ਜਿੱਥੋਂ ਦਾ ਸੰਪਰਕ ਨੰਬਰ 01632256046 ਹੈ ਅਤੇ ਪਿੰਡ ਕਾਲਝਰਾਣੀ, ਬਠਿੰਡਾ ਲੰਬੀ ਰੋਡ 'ਤੇ ਸਥਿੱਤ ਕੇਂਦਰ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ, ਜਿੱਥੋਂ ਦਾ ਸੰਪਰਕ ਨੰਬਰ 01642421140 ਹੈ।
ਇਸ ਤੋਂ ਇਲਵਾ ਚਾਹਵਾਨ ਹੋਰ ਜਾਣਕਾਰੀ ਲਈ ਵਿਬਾ ਦੀ ਵੈਬਸਾਈਟ www.bsf.nic.in 'ਤੇ ਵੀ ਸੰਪਰਕ ਕਰ ਸਕਦੇ ਹਨ।