• Home
  • ਅਨੁਪਮਾ ਅਤੇ ਮਮਤਾ ਆਸ਼ੂ ਨੇ ਪੰਜਾਬ ਦੇ ਪ੍ਰਮੁੱਖ ਫੈਸ਼ਨ ਅਤੇ ਲਾਈਫ਼ ਸਟਾਈਲ ਈਵੈਂਟ ‘ਦਾ ਯੈਲੋ ਟਰੀ’ ਦਾ ਸਾਂਝੇ ਤੌਰ ‘ਤੇ ਕੀਤਾ ਉਦਘਾਟਨ

ਅਨੁਪਮਾ ਅਤੇ ਮਮਤਾ ਆਸ਼ੂ ਨੇ ਪੰਜਾਬ ਦੇ ਪ੍ਰਮੁੱਖ ਫੈਸ਼ਨ ਅਤੇ ਲਾਈਫ਼ ਸਟਾਈਲ ਈਵੈਂਟ ‘ਦਾ ਯੈਲੋ ਟਰੀ’ ਦਾ ਸਾਂਝੇ ਤੌਰ ‘ਤੇ ਕੀਤਾ ਉਦਘਾਟਨ

ਲੁਧਿਆਣਾ, 02 ਮਈ , ਪੰਜਾਬ ਦੇ ਪ੍ਰਮੁੱਖ ਫੈਸ਼ਨ ਅਤੇ ਲਾਈਫ਼ਸਟਾਈਲ ਈਵੈਂਟ 'ਦਾ ਯੈਲੋ ਟਰੀ' ਦਾ ਉਦਘਾਟਨ ਸ਼੍ਰੀ ਰਵਨੀਤ ਸਿੰਘ ਬਿੱਟੂ ਦੀ ਪਤਨੀ ਅਨੁਪਮਾ ਅਤੇ ਸ਼੍ਰੀਮਤੀ ਮਮਤਾ ਆਸ਼ੂ ਨੇ ਸਾਂਝੇ ਤੌਰ 'ਤੇ ਮਹਾਰਾਜਾ ਰਿਜੈਂਸੀ ਹੋਟਲ ਵਿਖੇ ਕੀਤਾ। ਇਸ ਈਵੈਂਟ ਦਾ ਆਯੋਜਨ ਰੂਬੀ ਮਰਜਾਰਾ ਅਤੇ ਉਸਦੀ ਨੂੰਹ ਰੂਹੀ ਮਰਜਾਰਾ ਵੱਲੋਂ ਕੀਤਾ ਗਿਆ ਹੈ। ਇਹ ਈਵੈਂਟ 2 ਅਤੇ 3 ਮਈ ਨੂੰ ਦਿਨੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਹੋਇਆ ਕਰੇਗਾ। ਰੂਬੀ ਮਰਜਾਰਾ ਅਤੇ ਰੂਹੀ ਮਰਜਾਰਾ ਨੇ ਫੈਸ਼ਨ, ਲਾਈਫ਼ਸਟਾਈਲ ਅਤੇ ਡੀਜ਼ਾਇਨ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਹੈ। ਮੌਜੂਦਾ ਸਮੇਂ ਦੇਸ਼ ਵਿੱਚ ਚੱਲ ਰਹੇ ਟਰੈਂਡਜ਼ ਵਿੱਚ ਦੋਵਾਂ ਦਾ ਨਾਮ ਮੋਹਰੀ ਡੀਜ਼ਾਈਨਰਾਂ ਵਜੋਂ ਲਿਆ ਜਾਂਦਾ ਹੈ।
ਇਥੇ ਇਹ ਦੱਸਣਯੋਗ ਹੈ ਕਿ ਰੂਬੀ ਮਰਜਾਰਾ ਨੇ ਦੱਖਣੀ ਦਿੱਲੀ ਪੋਲੀਟੈਕਨਿਕ ਸੰਸਥਾ ਤੋਂ ਟੈਕਸਟਾਈਲ ਡੀਜ਼ਾਈਨ ਖੇਤਰ ਵਿੱਚ ਪੋਸਟ ਗ੍ਰੇਜੂਏਸ਼ਨ ਕੀਤੀ ਹੈ। ਇਸ ਤੋਂ ਇਲਾਵਾ ਰੂਹੀ ਮਰਜਾਰਾ ਨੇ ਮੁੰਬਈ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਤੋਂ ਨਿਟਵੀਅਰ ਡੀਜ਼ਾਈਨ ਦੀ ਪੜ•ਾਈ ਕੀਤੀ ਹੈ। ਰੂਹੀ ਨੇ ਪ੍ਰਸਿੱਧ ਲੇਬਲ 'ਦਾ ਐਲਗੋਰਿਦਮ ਆਫ਼ ਫੈਸ਼ਨ' ਲਈ ਵੀ ਕੰਮ ਕੀਤਾ ਹੈ। ਰੂਬੀ ਅਤੇ ਰੂਹੀ ਦੀ ਟੀਮ ਵੱਲੋਂ ਫੈਸ਼ਨ, ਕੱਪੜੇ, ਅਸੈਸਰੀਜ਼ ਅਤੇ ਘਰੇਲੂ ਸਜਾਵਟ ਖੇਤਰ ਵਿੱਚ ਬੇਮਿਸਾਲ ਕੰਮ ਕੀਤਾ ਜਾ ਰਿਹਾ ਹੈ। ਇਹ ਈਵੈਂਟ ਹਰ ਸਾਲ ਦੋ ਵਾਰ ਕਰਵਾਇਆ ਜਾਂਦਾ ਹੈ।