• Home
  • ਗ੍ਰਿਫਤਾਰ ਆਈ ਜੀ ਉਮਰਾਨੰਗਲ ਨੂੰ ਹਾਈਕੋਰਟ ਵੱਲੋਂ ਰਾਹਤ – ਬਹਿਬਲ ਕਲਾਂ ਗੋਲੀਕਾਂਡ ਚ ਤੁਰੰਤ ਨਹੀਂ ਹੋਵੇਗੀ ਗ੍ਰਿਫਤਾਰੀ

ਗ੍ਰਿਫਤਾਰ ਆਈ ਜੀ ਉਮਰਾਨੰਗਲ ਨੂੰ ਹਾਈਕੋਰਟ ਵੱਲੋਂ ਰਾਹਤ – ਬਹਿਬਲ ਕਲਾਂ ਗੋਲੀਕਾਂਡ ਚ ਤੁਰੰਤ ਨਹੀਂ ਹੋਵੇਗੀ ਗ੍ਰਿਫਤਾਰੀ

ਚੰਡੀਗੜ੍ਹ :- ਬੇਅਦਬੀ ਘਟਨਾਵਾਂ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀ ਕਾਂਡ ਚ ਐੱਸਆਈਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਾਹਤ ਦਿੰਦਿਆਂ ,ਆਈ ਜੀ ਉਮਰਾਨੰਗਲ  ਨੂੰ ਬਲੈਂਕੇਟ ਬੇਲ ਦੇ ਦਿੱਤੀ ਹੈ । ਇਸ ਸਮੇਂ ਹਾਈਕੋਰਟ ਵੱਲੋਂ  ਆਦੇਸ਼ ਦਿੱਤੇ ਗਏ ਹਨ ਕਿ ਉਮਰਾਨੰਗਲ ਨੂੰ ਗ੍ਰਿਫਤਾਰ ਕਰਨ ਲਈ 7 ਦਿਨ ਦਾ ਨੋਟਿਸ ਦੇਣਾ ਹੋਵੇਗਾ ।ਦੱਸਣਯੋਗ ਹੈ ਕਿ  ਕੋਟਕਪੂਰਾ ਗੋਲੀ ਕਾਂਡ ਚ ਪਹਿਲਾਂ ਹੀ ਐੱਸਆਈਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਜੇਲ੍ਹ ਵਿੱਚ ਹਨ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਐੱਸਆਈਟੀ ਵੱਲੋਂ ਪਰਮਰਾਜ ਸਿੰਘ  ਉਮਰਾ ਨੰਗਲ ਨੂੰ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪ੍ਰੋਟੈਕਸ਼ਨ ਵਾਰੰਟ ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ ।