• Home
  • ਮਾਨਤਾ ਪ੍ਰਾਪਤ ਸਕੂਲ ਪ੍ਰਗਤੀ ਰਿਪੋਰਟਾਂ ਤੇ ਬਕਾਇਆ ਰਾਸ਼ੀ 15 ਸਤੰਬਰ ਤਕ ਜਮਾਂ ਕਰਵਾਉਣ : ਸਿੱਖਿਆ ਬੋਰਡ

ਮਾਨਤਾ ਪ੍ਰਾਪਤ ਸਕੂਲ ਪ੍ਰਗਤੀ ਰਿਪੋਰਟਾਂ ਤੇ ਬਕਾਇਆ ਰਾਸ਼ੀ 15 ਸਤੰਬਰ ਤਕ ਜਮਾਂ ਕਰਵਾਉਣ : ਸਿੱਖਿਆ ਬੋਰਡ

ਐਸ.ਏ.ਐਸ.ਨਗਰ, (ਖ਼ਬਰ ਵਾਲੇ ਬਿਊਰੋ): ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵੱਲੋਂ ਪੰਜਾਬ ਰਾਜ ਦੇ ਸਮੂਹ ਐਫੀਲੀਏਟਿਡ ਸਕੂਲਾਂ ਲਈ ਸਾਲ 2019-20 ਦੇ ਵਾਧੇ ਸਬੰਧੀ ਸਲਾਨਾ ਪ੍ਰਗਤੀ ਰਿਪੋਰਟਾਂ ਲਈ 8,000 ਰੁ: ਫੀਸ ਨਿਰਧਾਰਿਤ ਕੀਤੀ ਹੋਈ ਹੈ ਪਰ ਕੁਝ ਸੰਸਥਾਵਾਂ ਵੱਲੋਂ ਮੁੱਖ ਦਫਤਰ ਵਿੱਚ ਇਹ ਰਕਮ 5,000 ਰੁ: ਜਮ•ਾਂ ਕਰਵਾਈ ਗਈ। ਇਹਨਾ ਸੰਸਥਾਵਾਂ ਨੂੰ ਬੋਰਡ ਵੱਲੋਂ ਹਦਾਇਤ ਕੀਤੀ ਜਾਂਦੀ ਹੈ ਕਿ ਉਹ 15 ਸਤੰਬਰ ਤੱਕ ਬਕਾਇਆ ਰਾਸ਼ੀ 3,000 ਰੁ: ਮੁੱਖ ਦਫਤਰ ਵਿੱਚ ਜਮ•ਾਂ ਕਰਵਾਉਣ।
ਬੁਲਾਰੇ ਨੇ ਇਸ ਸਬੰਧੀ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜਿਨ•ਾਂ ਸੰਸਥਾਵਾਂ ਵੱਲੋਂ ਸਾਲਾਨਾ ਪ੍ਰਗਤੀ ਰਿਪੋਰਟ ਦੀ ਹਾਰਡ ਕਾਪੀ ਮੁੱਖ ਦਫ਼ਤਰ ਜਾਂ ਸਬੰਧਤ ਜ਼ਿਲ•ੇ ਦੇ ਖੇਤਰੀ ਦਫਤਰ ਵਿੱਚ ਜਮ•ਾਂ ਕਰਵਾ ਦਿੱਤੀ ਗਈ ਹੈ, ਉਹਨਾਂ ਨੂੰ ਆਨ-ਲਾਈਨ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਜਿਨ•ਾਂ ਸੰਸਥਾਵਾਂ ਵੱਲੋਂ ਇੱਕ ਮੁਸ਼ਤ ਫੀਸ ਜਾਂ 12 ਸਾਲਾਂ ਲਈ ਰਾਸ਼ੀ ਜਮਾਂ ਕਰਵਾਈ ਗਈ ਹੈ, ਉਹ ਸੰਸਥਾਵਾਂ ਸਾਲ 2019-20 ਦੇ ਵਾਧੇ ਸਬੰਧੀ ਸਲਾਨਾ ਪ੍ਰਗਤੀ ਰਿਪੋਰਟ ਮੁੱਖ ਦਫਤਰ ਜਾਂ ਸਬੰਧਤ ਜ਼ਿਲ•ੇ ਦੇ ਖੇਤਰੀ ਦਫਤਰ ਵਿੱਚ 15 ਸਤੰਬਰ ਤੱਕ ਜਮਾਂ ਕਰਵਾਉਣਗੇ।