• Home
  • “ਮਰ ਗਿਆ ਐ” ਗਿਆਨੀ ਗੁਰਮੁੱਖ ਸਿੰਘ, ਮੰਤਰੀ ਰੰਧਾਵਾ ਦੀ ਹੈੱਡ ਗ੍ਰੰਥੀ ‘ਤੇ ਵਿਵਾਦਗ੍ਰਸਤ ਟਿੱਪਣੀ

“ਮਰ ਗਿਆ ਐ” ਗਿਆਨੀ ਗੁਰਮੁੱਖ ਸਿੰਘ, ਮੰਤਰੀ ਰੰਧਾਵਾ ਦੀ ਹੈੱਡ ਗ੍ਰੰਥੀ ‘ਤੇ ਵਿਵਾਦਗ੍ਰਸਤ ਟਿੱਪਣੀ

ਚੰਡੀਗੜ੍ਹ, (ਖਬਰ ਵਾਲੇ ਬਿਊਰੋ)
ਕਹਿੰਦੇ ਹੁੰਦੇ ਹਨ ਕਿ ਜਿਹੜਾ ਮੁਕਰ ਗਿਆ ਉਹ ਮਰ ਗਿਆ, ਇਸ ਲਈ ਗਿਆਨੀ ਗੁਰਮੁੱਖ ਸਿੰਘ ਨਾ ਸਿਰਫ਼ ਮੁਕਰ ਗਿਆ ਹੈ, ਸਗੋਂ ਮਰ ਵੀ ਗਿਆ ਹੈ। ਗਿਆਨੀ  ਗੁਰਮੁੱਖ ਸਿੰਘ ਦਾ ਕੋਈ ਵੀ ਸਟੈਂਡ ਨਹੀਂ ਹੈ ਅਤੇ ਉਹ ਮਰੇ ਬਰਾਬਰ ਹੈ, ਇਹ ਵਿਵਾਦਗ੍ਰਸ਼ਤ ਟਿੱਪਣੀ  ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੁੱਖ ਸਿੰਘ ਦੇ ਖ਼ਿਲਾਫ਼ ਕੀਤੀ ।
ਸੁਖਜਿੰਦਰ ਸਿੰਘ ਰੰਧਾਵਾ ਇਸ ਗੱਲ  ਤੋਂ ਦੁਖ਼ੀ ਹਨ ਕਿ ਗੁਰਮੁੱਖ ਸਿੰਘ ਦਾ ਭਾਈ ਹਿੰਮਤ ਸਿੰਘ ਬਰਗਾੜੀ ਮਾਮਲੇ ਚ ਜਸਟਿਸ ਰਣਜੀਤ ਸਿੰਘ ਨੂੰ ਦਿੱਤੇ ਗਏ ਬਿਆਨਾਂ  ਤੋਂ ਮੁਕਰ ਗਏ ਹਨ।
ਕੈਬਨਿਟ ਮੰਤਰੀ ਰੰਧਾਵਾ ਅੱਜ ਦੁਪਹਿਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੱਦੀ ਗਈ ਪ੍ਰੈੱਸ ਕਾਨਫਰੰਸ ਚ ਭਾਗ ਲੈਣ ਲਈ ਪੰਜਾਬ ਭਵਨ ਚ ਪੁੱਜੇ ਹੋਏ ਸਨ ।
ਦੂਜੇ ਪਾਸੇ   ਸੁਖਜਿੰਦਰ ਸਿੰਘ ਦੇ ਇਸ ਵਿਵਾਦਗ੍ਰਸ਼ਤ ਬਿਆਨ ਤੋਂ ਬਾਅਦ ਸਿੱਖ ਜੱਥੇਬੰਦੀਆਂ ਵਲੋਂ ਜਿਥੇ ਸੁਖਜਿੰਦਰ ਰੰਧਾਵਾ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ, ਉਥੇ ਹੀ ਸ੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਜਿੰਨਾ ਸਮਾਂ ਪੰਜਾਬ ਸਰਕਾਰ  ਸੁਖਜਿੰਦਰ ਸਿੰਘ ਰੰਧਾਵਾ ਦਾ ਅਸਤੀਫ਼ਾ ਨਹੀਂ ਲੈਂਦੀ, ਉਨ੍ਹਾਂ ਸਮਾਂ ਉਹ  ਵਿਧਾਨ ਸਭਾ ਦਾ ਸੈਸ਼ਨ ਨਹੀਂ ਚਲਣ  ਦੇਣਗੇ ।