• Home
  • ਪੰਜਾਬ ਦੀ ਇਕ ਹੋਰ ਧੀ ਵੱਲੋਂ ਸੋਨੇ ਦੇ ਤਗਮੇ ਤੇ ਦਾਅਵਾ.!ਪਿਛਲੀ ਵਾਰ ਚਾਂਦੀ ਤਗ਼ਮਾ ਜਿੱਤ ਕੇ ਬਣੀ ਸੀ ਡੀਐੱਸਪੀ

ਪੰਜਾਬ ਦੀ ਇਕ ਹੋਰ ਧੀ ਵੱਲੋਂ ਸੋਨੇ ਦੇ ਤਗਮੇ ਤੇ ਦਾਅਵਾ.!ਪਿਛਲੀ ਵਾਰ ਚਾਂਦੀ ਤਗ਼ਮਾ ਜਿੱਤ ਕੇ ਬਣੀ ਸੀ ਡੀਐੱਸਪੀ

ਚੰਡੀਗੜ੍ਹ (ਖਬਰ ਵਾਲੇ ਬਿਊਰੋ)

ਅੱਜ ਤੋਂ ਜਕਾਰਤਾ ਵਿੱਚ ਸ਼ੁਰੂ ਹੋਣ ਜਾ ਰਹੀਆਂ ਏਸ਼ੀਆਈ ਖੇਡਾਂ ਵਿੱਚ ਪੰਜਾਬ ਦੀ ਇਕ ਅਜਿਹੀ ਧੀ ਵੀ ਹੈ, ਜੋ ਸੋਨ ਤਮਗ਼ੇ ਦੀ ਪੱਕੀ ਦਾਅਵੇਦਾਰ ਮੰਨੀ ਜਾ ਰਹੀ ਹੈ। 20 ਕਿਲੋਮੀਟਰ ਵਾਕ ਇਵੈਂਟ ਦੀ ਐਥਲੀਟ ਅਰਜੁਨ ਐਵਾਰਡੀ ਖੁਸ਼ਬੀਰ ਕੌਰ ਨੇ 2014 ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ।

[caption id="attachment_17325" align="alignnone" width="820"] ਦੇਸ਼ ਦਾ ਮਾਣ ਬਣੀ ਸੀ ਖੁਸ਼ਪ੍ਰੀਤ[/caption]

ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਮੈਡਲ ਜਿੱਤਣ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਡੀਐਸਪੀ ਬਣੀ ਖੁਸ਼ਬੀਰ ਕੌਰ ਹੁਣ ਵੀ ਆਪਣੇ ਔਖੇ ਵੇਲੇ ਨੂੰ ਨਹੀਂ ਭੁੱਲਦੀ। ਖੁਸ਼ਬੀਰ ਕੌਰ ਕਹਿੰਦੀ ਹੈ ਕਿ ਉਸ ਦਾ ਪਰਿਵਾਰ ਐਨਾ ਗ਼ਰੀਬ ਸੀ ਕਿ ਉਹ ਬਾਰਿਸ਼ ਤੋਂ ਬਚਣ ਲਈ ਤਬੇਲੇ ਵਿੱਚ ਸੌਂਦੇ ਸਨ। ਆਰਥਿਕ ਤੰਗੀ ਕਾਰਨ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਤੱਕ ਨਸੀਬ ਨਹੀਂ ਸੀ ਹੁੰਦੀ। 6 ਸਾਲ ਦੀ ਉਮਰ ਵਿੱਚ ਉਸ ਦੇ ਪਿਤਾ ਦਾ ਅਕਾਲ ਚਲਾਣਾ ਹੋ ਗਿਆ। ਉਸ ਦੀ ਮਾਂ ਨੇ ਖੁਸ਼ਬੀਰ ਸਮੇਤ 4 ਲੜਕੀਆਂ ਤੇ ਇੱਕ ਲੜਕੇ ਨੂੰ ਕੱਪੜੇ ਸੀਊਣ ਤੇ ਪਿੰਡ ਵਿੱਚ ਦੁੱਧ ਵੇਚਣ ਦਾ ਕੰਮ ਕਰਕੇ ਪਾਲਿਆ।

ਉਸ ਦਾ ਕਹਿਣਾ ਹੈ ਕਿ ਇਸ ਵਾਰ ਉਸ ਨੂੰ ਜਕਾਰਤਾ ਵਿੱਚ ਗੋਲਡ ਮੈਡਲ ਜਿੱਤਣ ਦੀ ਪੂਰੀ ਉਮੀਦ ਹੈ।