• Home
  • ਮੀਟਿੰਗਾਂ ਸਹਾਰੇ ਜਿੱਤੇਗੀ ਭਾਜਪਾ ਚੋਣਾਂ

ਮੀਟਿੰਗਾਂ ਸਹਾਰੇ ਜਿੱਤੇਗੀ ਭਾਜਪਾ ਚੋਣਾਂ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਦਿੱਲੀ 'ਚ ਅੱਜ ਤੋਂ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਸ਼ੁਰੂ ਹੋ ਗਈ ਹੈ। ਦੋ ਦਿਨ ਤਕ ਚੱਲਣ ਵਾਲੀ ਇਸ ਬੈਠਕ 'ਚ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ ਅਤੇ ਨਾਲ ਹੀ ਨਵੰਬਰ 'ਚ ਇਕੱਠੇ ਕਈ ਸੂਬਿਆਂ 'ਚ ਹੋਣ ਵਾਲੀਆਂ ਚੋਣਾਂ ਦੀ ਤਿਆਰੀਆਂ ਨੂੰ ਲੈ ਕੇ ਰਣਨੀਤੀ 'ਤੇ ਵੀ ਗੱਲ ਹੋ ਸਕਦੀ ਹੈ। ਬੈਠਕ 'ਚ ਹਿੱਸਾ ਲੈਣ ਦੇ ਲਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਪਹੁੰਚ ਚੁੱਕੇ ਹਨ ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਦੇ ਇਲਾਵਾ ਸਾਰੇ ਸਾਂਸਦ, ਮੰਤਰੀ ਅਤੇ ਸੂਬਿਆਂ ਦੇ ਨੇਤਾ ਇਸ ਬੈਠਕ 'ਚ ਹਿੱਸਾ ਲੈਣਗੇ।
ਖਬਰ ਮੁਤਾਬਕ ਇਸ ਬੈਠਕ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ 'ਚ ਹੀ ਭਾਜਪਾ ਅਗਵਾਈ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰੇਗੀ ਕਿ ਪਾਰਟੀ ਆਮ ਜਨਤਾ ਦੇ ਕਲਿਆਣ ਦੇ ਲਈ ਸਮਰਪਿਤ ਰਹੀ ਹੈ। ਇਸ ਤੋਂ ਇਲਾਵਾ। ਰਾਫੇਲ, ਮਹਿੰਗਾਈ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਰੇ ਵੀ ਚਰਚਾ ਸੰਭਵ ਹੈ।