• Home
  • ਰੀਅਲ ਐਸਟੇਟ ਕੰਪਨੀਆਂ ਪੰਜਾਬ ‘ਚ ਲਾਉਣ ਸ਼ਰਮਾਇਆ : ਬਾਜਵਾ

ਰੀਅਲ ਐਸਟੇਟ ਕੰਪਨੀਆਂ ਪੰਜਾਬ ‘ਚ ਲਾਉਣ ਸ਼ਰਮਾਇਆ : ਬਾਜਵਾ

ਚੰਡੀਗੜ, (ਖ਼ਬਰ ਵਾਲਾ ਬਿਊਰੋ): ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮਕਾਨ ਉਸਾਰੀ ਅਤੇ ਰੀਅਲ ਐਸਟੇਟ ਕਾਰੋਬਾਰ ਨਾਲ ਜੁੜੀਆਂ ਕੰਪਨੀਆਂ ਨੂੰ ਆਪਣਾ ਸਰਮਾਇਆ ਪੰਜਾਬ ਵਿਚ ਲਾਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਕਾਰੋਬਾਰ ਕਰਨ ਪੱਖੋਂ ਮੁਲਕ ਦਾ ਸਭ ਤੋਂ ਬਿਹਤਰੀਨ ਸੂਬਾ ਬਣ ਕੇ ਉਭਰਿਆ ਹੈ।। ਉਹ ਅੱਜ ਇਥੇ ਕਨਫੈਡਰੇਸ਼ਨ ਆਫ਼ ਰੀਅਲ ਐਸਟੇਟ ਡਿਵੈਲਪਰਜ਼ ਆਫ਼ ਇੰਡੀਆ (ਕਰਡਈ) ਵਲੋਂ ਕਰਵਾਈ ਗਈ ਇਨਵੈਸਟ ਮੀਟ ਵਿਚ ਆਏ ਕਾਰੋਬਾਰੀਆਂ ਨੂੰ ਸੰਬੋਧਨ ਕਰ ਰਹੇ ਸਨ।
ਸ਼੍ਰੀ ਬਾਜਵਾ ਨੇ ਕਿਹਾ ਕਿ ਕਾਰੋਬਾਰੀ ਕੰਪਨੀਆਂ ਨੂੰ ਸੂਬੇ ਦੀਆਂ ਨੀਤੀਆਂ, ਕਾਨੂੰਨਾਂ ਅਤੇ ਨਿਯਮਾਂ ਦੀ ਤੁਰਤ-ਫੁਰਤ ਜਾਣਕਾਰੀ ਦੇਣ ਲਈ ਇਨਵੈਸਟਮੈਂਟ ਪ੍ਰੋਮੋਸ਼ਨ ਬਿਊਰੋ ਦੀ ਸਥਾਪਨਾ ਕਰ ਕੇ ਸਾਰੇ ਸਬੰਧਤ ਮਹਿਕਮਿਆਂ ਨੂੰ ਇਸ ਨਾਲ ਜੋੜ ਦਿੱਤਾ ਗਿਆ ਤਾਂ ਕਿ ਹਰ ਕਾਰੋਬਾਰੀ ਨੂੰ ਇੱਕੋ ਛੱਤ ਹੇਠ ਸਾਰੀ ਜਾਣਕਾਰੀ ਮਿਲ ਸਕੇ।
ਮਕਾਨ ਉਸਾਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਉਂਤਬੱਧ ਅਤੇ ਇਕਸਾਰ ਵਿਕਾਸ ਲਈ ਵਚਨਬੱਧ ਹੈ ਇਸ ਲਈ ਮਾਨਤਾ ਪ੍ਰਾਪਤ ਕੰਪਨੀਆਂ ਵਲੋਂ ਕੀਤੇ ਜਾ ਰਹੇ ਵਿਕਾਸ ਨੂੰ ਉਤਸ਼ਾਹਤ ਕੀਤਾ ਜਾਵੇਗਾ।
ਸ਼੍ਰੀ ਬਾਜਵਾ ਨੇ ਕਿਹਾ ਕਿ ਗੈਰ-ਪ੍ਰਵਾਨਿਤ ਅਤੇ ਉੱਘੜੀਆਂ-ਦੁੱਘੜੀਆਂ ਕਾਲੋਨੀਆਂ ਨੂੰ ਇੱਕ ਵਾਰੀ ਰੈਗੂਲਰ ਕਰਨ ਤੋਂ ਬਾਅਦ ਦੁਬਾਰਾ ਦੁਬਾਰਾ ਬਣਨ ਤੋਂ ਸਖਤੀ ਨਾਲ ਰੋਕਿਆ ਜਾਵੇਗਾ। ਉਹਨਾਂ ਕਿਹਾ ਕਿ ਆਪਣੀਆਂ ਜ਼ਮੀਨਾਂ ਵਿਚ ਮਕਾਨ ਉਸਰਾਨ ਸਬੰਧੀ ਵੀ ਕੋਈ ਨੀਤੀ ਬਣਾਉਣੀ ਪਵੇਗੀ ਕਿਉਂਕਿ ਸਮਾਂ ਪਾ ਕੇ ਇਹ ਮਕਾਨ ਵੀ ਗੈਰ-ਪ੍ਰਵਾਨਿਤ ਕਾਲੋਨੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ।
ਮਕਾਨ ਉਸਾਰੀ ਮੰਤਰੀ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਨਗਰ ਅਤੇ ਗ੍ਰਾਮ ਯੋਜਨਾਬੰਧੀ ਮਹਿਕਮਿਆਂ ਵਿਚ ਕੰਮ ਕਰਾਉਣ ਵਿਚ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।। ਉਹਨਾਂ ਕਿਹਾ ਕਿ ਇਹਨਾਂ ਮਹਿਕਮਿਆਂ ਵਿਚ ਹਰ ਕੰਮ ਮਿੱਥੀ ਗਈ ਸਮਾਂ ਸੀਮਾ ਵਿਚ ਹੋਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।