• Home
  • ਜਲਿ•ਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਮੌਕੇ -ਅੰਮ੍ਰਿਤਸਰ ਪੁੱਜੇ ਹਜ਼ਾਰਾਂ ਵਿਦਿਆਰਥੀ-ਨੌਜਵਾਨ

ਜਲਿ•ਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਮੌਕੇ -ਅੰਮ੍ਰਿਤਸਰ ਪੁੱਜੇ ਹਜ਼ਾਰਾਂ ਵਿਦਿਆਰਥੀ-ਨੌਜਵਾਨ

ਅੰਮ੍ਰਿਤਸਰ 13 ਅਪ੍ਰੈਲ ( ਜਸਬੀਰ ਸਿੰਘ ਪੱਟੀ  ) ਨਸ਼ੇ ਅਤੇ ਗੈਂਗਵਾਰ ਦੇ ਦੌਰ ਵਿੱਚ ਪੰਜਾਬ ਦੀ ਜਵਾਨੀ ਸਾਮਰਾਜ ਵਿਰੋਧੀ ਸੰਗਰਾਮ ਦੇ ਪ੍ਰਤੀਕ ਜੱਲਿ•ਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਲ ੀ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਅੰਮ੍ਰਿਤਸਰ ਵਿੱਚ ਪੁੱਜੀ। ਹਜ਼ਾਰਾਂ ਨੌਜਵਾਨ-ਵਿਦਿਆਰਥੀਆਂ ਨੇ ਸਾਮਰਾਜਵਾਦ ਵਿਰੋਧੀ ਖਰੀ ਤੇ ਸੱਚੀ ਦੇਸ਼ਭਗਤੀ ਲ ੀ ਫਿਰਕਾਪ੍ਰਸਤ ਹਿੰਦੂਤਵੀ ਫਾਸ਼ੀਵਾਦੀ ਵਿਚਾਰਧਾਰਾ ਨੂੰ ਰੱਦ ਕਰਕੇ ਸੱਚੀ ਧਰਮ-ਨਿਰਪੱਖਤਾ ਉਸਾਰਨ ਦਾ ਪ੍ਰਣ ਲਿਆ। ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਬਾ ਵੱਲੋਂ ਬਣਾ ੀ ਜੱਲਿ•ਆਂਵਾਲਾ ਬਾਗ਼ ਸ਼ਤਾਬਦੀ ਸਮਾਰੋਹ ਕਮੇਟੀ ਵੱਲੋਂ ਜੱਲਿ•ਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਕਾਨਫਰੰਸ ਕੰਪਨੀ ਬਾਗ਼ ਵਿੱਚ ਕਰਨ ਤੋਂ ਬਾਅਦ ਜੱਲਿ•ਆਂਵਾਲੇ ਬਾਗ਼ ਤੱਕ ਸ਼ਰਧਾਂਜਲੀ ਮਾਰਚ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਸਾਮਰਾਜੀ ਲੁੱਟ-ਖਸੁੱਟ ਖ਼ਿਲਾਫ਼ ਸੰਗਰਾਮ ਜਾਰੀ ਰੱਖਣ ਦਾ ਪ੍ਰਣ ਕਰਦਿਆਂ ਐਲਾਨ ਕੀਤਾ ਕਿ ਜੱਲਿ•ਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਵਰ•ੇ 2019 ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਅਤੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਸਾਮਰਾਜ ਵਿਰੋਧੀ ਦਿਨ ਵਜੋਂ ਮਨਾ ੇ ਜਾਣਗੇ।
ਕਾਨਫਰੰਸ ਨੂੰ ਸੰਬੋਧਨ ਕਰਦੇ ਹੋ ੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰਮਿੰਦਰ ਪਟਿਆਲਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ ਨੇ ਕਿਹਾ ਕਿ ਸੌ ਸਾਲ ਪਹਿਲਾਂ ਅੰਗਰੇਜ਼ੀ ਸਾਮਰਾਜ ਵੱਲੋਂ ਲੋਕਾਂ ਦੀ ਜ਼ੁਬਾਨਬੰਦੀ ਕਰਨ ਲ ੀ ਲਿਆਂਦੇ ਕਾਲੇ ਕਾਨੂੰਨ ਰੌਲਟ ਐਕਟ ਖ਼ਿਲਾਫ਼ ਰੋਸ ਜ਼ਾਹਿਰ ਕਰ ਰਹੇ ਲੋਕਾਂ ਉੱਪਰ ਜਨਰਲ ਡਾ ਿਰ ਨੇ ਗੋਲੀਆਂ ਚਲਾ ਕੇ ਵਹਿਸ਼ੀਆਨਾ ਜਬਰ ਕੀਤਾ। ਉਨ•ਾਂ ਕਿਹਾ ਕਿ ਜੱਲਿ•ਆਂਵਾਲਾ ਬਾਗ਼ ਸਾਮਰਾਜ ਖ਼ਿਲਾਫ਼ ਖਾੜਕੂ ਸੰਘਰਸ਼ਾਂ ਦਾ ਪ੍ਰਤੀਕ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ੀ ਜਨਰਲ ਸਕੱਤਰ ਤੇ ਸੀਨੀਅਰ ਮੀਤ ਪ੍ਰਧਾਨ ਗਗਨ ਸੰਗਰਾਮੀ ਤੇ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਅੱਜ ਵੀ ਸਾਡੇ ਦੇਸ਼ ਦੀ ਆਰਥਿਕਤਾ ਉੱਪਰ ਸਾਮਰਾਜੀ ਸਰਮਾ ਿਆ ਜਕੜ ਮਾਰੀ ਬੈਠਾ ਹੈ। ਦੇਸ਼ ਦੇ ਕੁਦਰਤੀ ਭੰਡਾਰਾਂ ਨੂੰ ਸਾਮਰਾਜੀ ਬਹੁਕੌਮੀ ਕੰਪਨੀਆਂ ਕੋਲ ਵੇਚਿਆ ਜਾ ਰਿਹਾ ਹੈ।
ਨੌਜਵਾਨ ਭਾਰਤ ਸਭਾ ਦੇ ਸੂਬਾ ੀ ਆਗੂ ਕਰਮਜੀਤ ਕੋਟਕਪੂਰਾ ਨੇ ਕਿਹਾ ਕਿ ਅੱਜ ਜਦੋਂ ਹਿੰਦੂਤਵੀ ਤਾਕਤਾਂ ਵੱਲੋਂ ਦੇਸ਼ਭਗਤੀ ਦੀ ਨਵੀਂ ਪਰਿਭਾਸ਼ਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਸਮੇਂ ਜੱਲਿ•ਆਂਵਾਲੇ ਬਾਗ਼ ਦੇ ਸ਼ਹੀਦਾਂ ਦੀ ਸਾਮਰਾਜ ਵਿਰੋਧੀ ਖਰੀ ਤੇ ਸੱਚੀ ਦੇਸ਼ਭਗਤੀ ਦਾ ਪਰਚਮ ਬੁਲੰਦ ਕਰੀ ੇ।
ਨੌਜਵਾਨ ਭਾਰਤ ਸਭਾ ਦੇ ਆਗੂ ਰੁਪਿੰਦਰ ਚੌਂਦਾ ਨੇ ਸੰਗਰਾਮ ਜਾਰੀ ਰੱਖਣ ਦਾ ਪ੍ਰਣ ਕਰਵਾ ਿਆ ਤੇ ਮੰਗਾ ਆਜ਼ਾਦ ਨੇ ਆ ੇ ਹੋ ੇ ਸਾਥੀਆਂ ਦਾ ਧੰਨਵਾਦ ਕੀਤਾ।  ਿਸ ਮੌਕੇ ਚਿੰਤਨ ਪ੍ਰਕਾਸ਼ਨ ਲੁਧਿਆਣਾ ਵੱਲੋਂ ਜੱਲਿ•ਆਂਵਾਲਾ ਬਾਗ਼ ਬਾਰੇ ਛਾਪਿਆ ਗਿਆ ਕਿਤਾਬਚਾ ਜਾਰੀ ਕੀਤਾ ਗਿਆ। ਦਿੱਲੀ ਤੋਂ ਪ੍ਰੋਗਰੈਸਿਵ ਯੂਥ ਲੀਗ ਦੇ ਆਗੂ ਅਨੀਮੇਸ਼ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਨੇ ਨਿਭਾ ੀ।
ਿਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰੈਸ ਸਕੱਤਰ ਮੰਗਲਜੀਤ ਪੰਡੋਰੀ, ਵਿੱਤ ਸਕੱਤਰ ਬਲਜੀਤ ਧਰਮਕੋਟ, ਸੂਬਾ ਆਗੂ ਗੁਰਸੇਵਕ ਸਿੰਘ, ਅਮਰ ਕ੍ਰਾਂਤੀ, ਕੁਲਵਿੰਦਰ ਸੇਖਾ, ਸੰਗੀਤ ਰਾਣੀ ਅਤੇ ਮੋਹਨ ਸਿੰਘ ਔਲਖ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਰਣਜੀਤ ਦੇਸਲ ਹਾਜ਼ਰ ਸਨ।