• Home
  • ਸਰਦੂਲਗੜ ‘ਚ ਫ਼ੈਕਟਰੀ ‘ਤੇ ਛਾਪਾ, ਭਾਰੀ ਮਾਤਰਾ ‘ਚ ਘਟੀਆ ਘਿਉ ਤੇ ਤੇਲ ਬਰਾਮਦ

ਸਰਦੂਲਗੜ ‘ਚ ਫ਼ੈਕਟਰੀ ‘ਤੇ ਛਾਪਾ, ਭਾਰੀ ਮਾਤਰਾ ‘ਚ ਘਟੀਆ ਘਿਉ ਤੇ ਤੇਲ ਬਰਾਮਦ

ਮਾਨਸਾ, (ਖ਼ਬਰ ਵਾਲੇ ਬਿਊਰੋ): ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਅੱਜ ਸਰਦੂਲਗੜ• ਵਿਖੇ ਇਕ ਫੈਕਟਰੀ 'ਤੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿਚ ਨਾ ਖਾਣ ਯੋਗ ਤੇਲ ਅਤੇ ਘਿਉ ਬਰਾਮਦ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਅੱਜ ਸਰਦੂਲਗੜ• ਵਿਖੇ ਸਥਿਤ ਕ੍ਰਿਸ਼ਨਾ ਫ਼ੈਕਟਰੀ ਤੇ ਛਾਪੇਮਾਰੀ ਕਰ ਕੇ 1600 ਲੀਟਰ ਕੁਕਿੰਗ ਮੀਡੀਅਮ ਲਾਈਟ ਆਇਲ, 930 ਕਿੱਲੋ ਬਨਸਪਤੀ, 8 ਕੁਇੰਟਲ ਰਿਫ਼ਾਇੰਡ ਆਇਲ ਦੇ ਸੈਂਪਲ ਭਰੇ ਗਏ ਜਦਕਿ 962 ਕਿੱਲੋ ਕੁਕਿੰਗ ਮੀਡੀਅਮ ਲਾਈਟ ਆਇਲ ਜਿਸ ਦੀ ਕਿ ਵਰਤੋਂ ਕਰਨ ਦੀ ਮੁਨਿਆਦ ਲੰਘ ਚੁੱਕੀ ਸੀ, ਨੂੰ ਜ਼ਬਤ ਕਰ ਕੇ ਨਸ਼ਟ ਕੀਤਾ ਗਿਆ।
ਉਨ•ਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਮਿਲਾਵਟੀ ਵਸਤਾਂ ਖਿਲਾਫ਼ ਚਲਾਈ ਗਈ ਇਹ ਮੁਹਿੰਮ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।ਇਸ ਮੌਕੇ ਅਸਿਸਟੈਂਟ ਫ਼ੂਡ ਕਮਿਸ਼ਨਰ ਸ੍ਰੀ ਅਮ੍ਰਿਤਪਾਲ ਸਿੰਘ, ਫ਼ੂਡ ਸੇਫ਼ਟੀ ਅਫ਼ਸਰ ਸ੍ਰੀ ਸੰਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।