• Home
  • ਫੂਲਕਾ ਨੇ ਕਿਹਾ ਮੇਰੀ ਸੀਟ ਖਹਿਰੇ ਨੂੰ ਦੇ ਦਿਓ ! ਸਪੀਕਰ ਨੇ ਕਿਹਾ ਨਹੀਂ ਸੰਭਵ , ਪੜ੍ਹੋ :-ਫੂਲਕਾ ਦੀ ਚਿੱਠੀ

ਫੂਲਕਾ ਨੇ ਕਿਹਾ ਮੇਰੀ ਸੀਟ ਖਹਿਰੇ ਨੂੰ ਦੇ ਦਿਓ ! ਸਪੀਕਰ ਨੇ ਕਿਹਾ ਨਹੀਂ ਸੰਭਵ , ਪੜ੍ਹੋ :-ਫੂਲਕਾ ਦੀ ਚਿੱਠੀ

ਚੰਡੀਗੜ੍ਹ,  (ਖ਼ਬਰ ਵਾਲੇ ਬਿਊਰੋ)
ਆਮ ਆਦਮੀ ਪਾਰਟੀ ਦੇ ਵਿਧਾਨ ਐਚ.ਐਸ. ਫੂਲਕਾ  ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਪੱਤਰ ਲਿਖਦੇ ਹੋਏ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਸੀਟ ਸੁਖਪਾਲ ਖਹਿਰਾ ਨੂੰ ਦੇ ਦਿੱਤੀ ਜਾਵੇ, ਕਿਉਂਕਿ ਖਹਿਰਾ ਨੂੰ ਪਿਛਲੀ ਸੀਟ ਅਲਾਟ ਕੀਤੀ ਗਈ ਹੈ। ਫੂਲਕਾ ਦੀ ਚਿੱਠੀ ਸਪੀਕਰ ਸਾਹਿਬ ਕੋਲ ਪੁੱਜ ਗਈ ਹੈ ਅਤੇ ਇਸ ਸਬੰਧੀ ਵਿਧਾਨ ਸਭਾ ਸਕਤਰੇਤ ਕਾਰਵਾਈ ਵਿੱਚ ਜੁਟ ਗਈ ਪਰ ਵਿਧਾਨ ਸਭਾ ਅੱਜੇ ਇਸ ਸਬੰਧੀ ਸਾਫ਼ ਇਨਕਾਰ ਕਰ ਰਹੀਂ ਹੈ, ਕਿਉਂਕਿ ਸੀਟ ਕਿਹਨੂੰ ਕਿਹੜੀ ਦੇਣੀ ਹੈ, ਇਹ ਵਿਰੋਧੀ ਧਿਰ ਦੇ ਲੀਡਰ ਦਾ ਅਧਿਕਾਰ ਖੇਤਰ ਹੈ ਅਤੇ ਸਪੀਕਰ ਰਾਣਾ ਕੇ.ਪੀ. ਸਿੰਘ ਇਸ ਮਾਮਲੇ ਵਿੱਚ ਕੋਈ ਵੀ ਦਖ਼ਲ ਨਹੀਂ ਦੇਣਗੇ।