ਗੋਆ ‘ਚ ਸਿਆਸੀ ਹਲਚਲ ਤੇਜ਼, ਕਾਂਗਰਸ ਨੇ ਕੀਤਾ ਸਰਕਾਰ ਬਣਾਉਣ ਦਾ ਦਾਅਵਾ
ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦੇ ਬੀਮਾਰ ਹੋਣ ਅਤੇ ਉਨਾਂ ਵਲੋਂ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣ ਦੀ ਇੱਛਾ ਜਤਾਉਣ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਦੇ 14 ਵਿਧਾਇਕ ਸਰਕਾਰ ਬਣਾਉਣ ਵਾਲਾ ਪੱਤਰ ਲੈ ਕੇ ਰਾਜ ਭਵਨ ਪਹੁੰਚੇ। ਭਾਵੇਂ ਉਨਾਂ ਨੂੰ ਰਾਜਪਾਲ ਮੁਦਲਾ ਸਿਨਹਾ ਤਾਂ ਨਹੀਂ ਮਿਲੇ ਪਰ ਉਹ ਸਰਕਾਰ ਬਣਾਉਣ ਵਾਲੀ ਆਪਣੀ ਚਿੱਠੀ ਰਾਜ ਭਵਨ 'ਚ ਛੱਡ ਆਏ।
ਦਸ ਦਈਏ ਕਿ 40 ਮੈਂਬਰੀ ਵਿਧਾਨ ਸਭਾ ਵਿਚ ਕਾਂਗਰਸ ਦੇ 16 ਵਿਧਾਇਕ ਹਨ ਤੇ ਭਾਜਪਾ ਕੋਲ 14 ਵਿਧਾਇਕ ਹਨ। ਖੇਤਰੀ ਦਲਾਂ ਦੇ 6 ਤੇ 2 ਆਜ਼ਾਦ ਵਿਧਾਇਕ ਭਾਜਪਾ ਦੇ ਨਾਲ ਹਨ ਜਿਸ ਕਾਰਨ ਉਹ ਸੱਤਾ ਵਿਚ ਹੈ।
ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਸੱਤਾ ਪਰਿਵਰਤਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਮੁੱਖ ਮੰਤਰੀ ਛੇਤੀ ਹੀ ਠੀਕ ਹੋ ਕੇ ਜ਼ਿੰਮੇਵਾਰੀ ਸੰਭਾਲਣਗੇ।