• Home
  • 7 ਤੋ 14 ਮਾਰਚ ਤੱਕ ਲੱਗੇਗਾ ਲੋਹਾਰਾ ਵਿਖੇ ਫੱਕਰ ਬਾਬਾ ਦਾਮੂੰ ਸ਼ਾਹ ਮੇਲਾ -• ਸਾਫ਼-ਸੁਥਰੀ,ਸੂਫੀ ਗਾਇਕ ਸਰੋਤਿਆਂ ਦੇ ਹੋਣਗੇ ਰੁ-ਬ-ਰੂ

7 ਤੋ 14 ਮਾਰਚ ਤੱਕ ਲੱਗੇਗਾ ਲੋਹਾਰਾ ਵਿਖੇ ਫੱਕਰ ਬਾਬਾ ਦਾਮੂੰ ਸ਼ਾਹ ਮੇਲਾ -• ਸਾਫ਼-ਸੁਥਰੀ,ਸੂਫੀ ਗਾਇਕ ਸਰੋਤਿਆਂ ਦੇ ਹੋਣਗੇ ਰੁ-ਬ-ਰੂ

ਮੋਗਾ 3 ਮਾਰਚ:ਫੱਕਰ ਬਾਬਾ ਦਾਮੂੰ ਸ਼ਾਹ ਲੋਹਾਰਾ ਵਿਖੇ 7 ਤੋ 14 ਮਾਰਚ ਤੱਕ ਕਰਵਾਏ ਜਾ ਰਹੇ ਸਲਾਨਾ ਮੇਲੇ ਮੌਕੇ 7 ਮਾਰਚ ਨੂੰ ਉੱਘੇ ਸਾਹਿਤਕਾਰ ਸ੍ਰ. ਬਲਦੇਵ ਸਿੰਘ ਸੜਕਨਾਮਾ (ਸਾਹਿਤ ਅਕਾਦਮੀ ਪੁਰਸਕਾਰ ਜੇਤੂ) ਪੁਸਤਕ ਮੇਲੇ ਅਤੇ ਨਾਟਕ ਮੇਲੇ ਦਾ ਉਦਘਾਟਨ ਕਰਨਗੇ। ਇਸ ਪੁਸਤਕ ਮੇਲੇ ਵਿੱਚ ਚੇਤਨਾ ਪ੍ਰਕਾਸ਼ਨ, ਰਾਜ ਕਮਲ ਪ੍ਰਕਾਸ਼ਨ, ਵਾਣੀ ਪ੍ਰਕਾਸ਼ਨ, ਪੀਪਲਜ਼ ਫੋਰਸ ਸਮੇਤ ਨਾਮਵਰ ਪ੍ਰਕਾਸ਼ਕ ਪ੍ਰਦਰਸ਼ਨੀ ਲਗਾਉਣਗੇ ਅਤੇ ਪਾਠਕਾਂ ਨੂੰ ਸਾਹਿਤਕ ਪੁਸਤਕਾਂ ਪ੍ਰਾਪਤ ਹੋ ਸਕਣਗੀਆਂ। ਨਾਟਕ ਮੇਲੇ ਵਿੱਚ ਉੱਘੇ ਨਾਟਕਕਾਰ ਕੀਰਤੀ ਕਿਰਪਾਲ ਵੱਲੋ ਸਮਾਜਿਕ ਸੇਧ ਦੇਣ ਵਾਲੇ ਨਾਟਕ ਪੇਸ਼ ਕੀਤੇ ਜਾਣਗੇ। 7 ਮਾਰਚ ਨੂੰ ਨਾਟਕ ਸਾਰੰਗੀ ਲੇਖਕ ਗੁਰਮੀਤ ਕੜਿਆਲਵੀ, 8 ਮਾਰਚ ਨੂੰ ਸਿਰਜਣਾ ਲੇਖਕ ਪਾਲੀ ਭੁਪਿੰਦਰ ਸਿੰਘ, 9 ਮਾਰਚ ਨੂੰ ਕੁਦਰਤ ਦੀ ਘੰਟੀ ਲੇਖਕ ਗਗਨਦੀਪ ਸਿੰਘ, 10 ਮਾਰਚ ਨੂੰ ਤੂੰ ਜਾ ਡੈਡੀ ਲੇਖਕ ਗੁਰਮੀਤ ਕੜਿਆਲਵੀ, 11 ਮਾਰਚ ਨੂੰ ਮਾਇਨਜ਼ ਜੀਰੋ ਜੀਰੋ ਜੀਰੋ ਜੀਰੋ ਜੀਰ ਲੇਖਕ ਜਸਪ੍ਰੀਤ ਜੱਸੀ, 12 ਮਾਰਚ ਨੂੰ ਰੱਬ ਜੀ ਥੱਲੇ ਆਜੋ ਲੇਖਕ ਪ੍ਰਿੰਸ ਕਮਲਜੀਤ ਸਿੰਘ, 13 ਮਾਰਚ ਨੂੰ ਸੌਦਾਗਰ ਲੇਖਕ ਡਾ. ਨਿਰਮਲ ਜੌੜਾ ਅਤੇ 14 ਮਾਰਚ ਨੂੰ ਭਗਤ ਸਿੰਘ ਲੇਖਕ ਡਾ. ਪਾਲੀ ਭੁਪਿੰਦਰ ਸਿੰਘ ਪੇਸ਼ ਕੀਤੇ ਜਾਣਗੇ। ਪੰਜਾਬੀ ਸੱਭਿਆਚਾਰ ਨੂੰ ਢਾਹ ਲਾ ਰਹੀਆਂ ਲੱਚਰ ਰੁਚੀਆਂ ਤੋ ਨੌਜਵਾਨ ਪੀੜ•ੀ ਨੂੰ ਦੂਰ ਕਰਨ ਲਈ ਇਸ ਮੇਲੇ ਵਿੱਚ ਹਰ ਰੋਜ਼ ਸਾਫ਼-ਸੁਥਰੀ, ਸੂਫ਼ੀ ਅਤੇ ਸੱਭਿਆਚਾਰਕ ਗਾਇਕੀ ਲਈ 7 ਮਾਰਚ ਨੂੰ ਦਰਸ਼ਨਜੀਤ , 11 ਮਾਰਚ ਨੂੰ ਮਨਜਿੰਦਰ ਮਨੀ, 12 ਮਾਰਚ ਨੂੰ ਲਵਜੀਤ, 13 ਮਾਰਚ ਨੂੰ ਮੱਘਰ ਅਲੀ ਅਤੇ 14 ਮਾਰਚ ਨੂੰ ਮਾਸ਼ਾ ਅਲੀ ਸਰੋਤਿਆਂ ਦੇ ਰੁਬਰੂ ਹੋਣਗੇ।

Îਅਲਤਬਸ Îਅਲਤਬਸ ਡਾ. ਨਰਿੰਦਰ ਸਿੰਘ ਧਾਲੀਵਾਲ ਪੀ.ਸੀ.ਐਸ. ਐਸ.ਡੀ.ਐਮ.-ਕਮ-ਰਿਸੀਵਰ ਫੱਕਰ ਬਾਬਾ ਦਾਮੂੰ ਸ਼ਾਹ ਦਰਗਾਹ ਨੇ ਦੱਸਿਆ ਕਿ ਇਸ ਮੇਲੇ ਵਿੱਚ ਟੂਰਨਾਮੈਟ, ਸੂਫੀ ਗਾਇਕਾਂ ਤੇ ਨਾਟਕਾਂ ਰਾਹੀ ਲੋਕਾਂ ਨੂੰ ਨਸ਼ਿਆਂ, ਸਮਾਜਿਕ ਅਲਾਮਤਾਂ ਅਤੇ ਨਾਂਹ ਪੱਖੀ ਸੱਭਿਆਚਾਰਕ ਰੁਝਾਨ ਬਾਰੇ ਸੁਚੇਤ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਮੇਲੇ 'ਚ ਹੋਣ ਵਾਲੇ ਕਬੱਡੀ (ਨੈਸ਼ਨਲ ਸਟਾਇਲ), ਵਾਲੀਵਾਲ, ਰੱਸਾ-ਕੱਸੀ ਅਤੇ ਕੁਸ਼ਤੀਆਂ ਦੇ ਮੁਕਾਬਲਿਆਂ ਵਿੱਚ ਪ੍ਰਸਿੱਧ ਕਬੱਡੀ ਖਿਡਾਰੀ ਰਣਧੀਰ ਕੌਰ, ਏਸ਼ੀਆਨ ਮੈਡਲਿਸਟ ਖਿਡਾਰੀ 7 ਮਾਰਚ ਅਤੇ ਭਾਰਤੀ ਉਲੰਪਿਕ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ 9 ਮਾਰਚ ਨੂੰ ਮੁੱਖ ਮਹਿਮਾਨ ਹੋਣਗੇ।

¸¸¸¸¸¸

Attachments area