2022-03-23 17:06:02 ( ਖ਼ਬਰ ਵਾਲੇ ਬਿਊਰੋ )
ਕਾਲਾ ਸੰਘਿਆਂ : -ਸੰਜੀਦਾ ਸ਼ਾਇਰ ਤੇ ਪੰਜਾਬੀ ਗੀਤਕਾਰੀ 'ਚ ਬਹੁਤ ਵੱਡਾ ਨਾਮ ਕਮਾਉਣ ਵਾਲੇ ਅਲਮਸਤ ਦੇਸਰਪੁਰੀ ਅੱਜ ਸਵੇਰੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਸੁਪਰਹਿੱਟ ਗੀਤ 'ਬਾਜਾਂ ਵਾਲਾ ਬਾਜਾਂ ਮਾਰਦਾ', 'ਖੇੜ੍ਹਿਆਂ ਨੂੰ ਲਈ ਜਾਂਦਾ ਏ, ਕੋਈ ਪੱਟ ਕੇ ਸਿਆਲੋਂ ਬੂਟਾ', 'ਇਕ ਗੁਜਰੀ ਰਬੜ ਦਾ ਬਾਵਾ, ਮੱਝਾਂ ਦਾ ਦੁੱਧ ਵੇਚਦੀ ਫਿਰੇ', ਕਲਮ ਰੋਣ ਲੱਗ ਪੈਂਦੀ ਅਤੇ ਹੋਰ ਸੈਂਕੜੇ ਗੀਤਾਂ ਨੂੰ ਆਪਣੀ ਕਲਮ ਨਾਲ ਸ਼ਿੰਗਾਰਨ ਵਾਲੇ ਉਸਤਾਦ ਜਨਾਬ ਅਲਮਸਤ ਦੇਸਰਪੁਰੀ ਸਾਹਿਬ ਦੇ ਗੀਤ ਅਨੁਰਾਧਾ ਪੋਡਵਾਲ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਸਾਬਰ ਕੋਟੀ, ਸੁਰਿੰਦਰ ਸਿੰਦਾ, ਰਾਏ ਜੁਝਾਰ ਅਣਗਿਣਤ ਲੋਕ ਨੇ ਗਾਏ ਹਨ। ਉਹ ਆਪਣੀ ਬਾਕਮਾਲ ਲੇਖਣੀ ਨਾਲ ਸਰੋਤਿਆਂ ਦੇ ਦਿਲਾਂ 'ਚ ਹਮੇਸ਼ਾ ਵਸਦੇ ਰਹਿਣਗੇ। ਅਲਮਸਤ ਦੇਸਰਪੁਰੀ ਹੁਰੀ ਕੁਝ ਦਿਨਾਂ ਤੋਂ ਜਲੰਧਰ ਦੇ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪੁੱਤਰ ਦੇ ਵਿਦੇਸ਼ ਤੋਂ ਆਉਣ ਉਨ੍ਹਾਂ ਦੇ ਜੱਦੀ ਪਿੰਡ ਦੇਸਰਪੁਰ ਜ਼ਿਲ੍ਹਾ ਜਲੰਧਰ ਵਿਖੇ ਕੀਤਾ ਜਾਵੇਗਾ।