• Home
  • ਸਿਰਫ਼ਿਰੇ ਫ਼ੌਜੀ ਦਾ ਕਾਰਨਾਮਾ :-ਦੋ ਫੌਜੀ ਸਾਥੀਆਂ ਨੂੰ ਮਾਰ ਕੇ ਕੀਤੀ ਖੁਦਕੁਸ਼ੀ

ਸਿਰਫ਼ਿਰੇ ਫ਼ੌਜੀ ਦਾ ਕਾਰਨਾਮਾ :-ਦੋ ਫੌਜੀ ਸਾਥੀਆਂ ਨੂੰ ਮਾਰ ਕੇ ਕੀਤੀ ਖੁਦਕੁਸ਼ੀ

ਮੁਕਡੌਲਗੰਜ (ਏਜੰਸੀ ) ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਮਿਲਟਰੀ ਸਟੇਸ਼ਨ ਚ ਭਾਰਤੀ ਫੌਜ ਦੀ 18 ਸਿੱਖ ਰੈਜੀਮੈਂਟ ਦੇ ਫੌਜੀ ਜਸਵੀਰ ਸਿੰਘ (21) ਜੋ ਕਿ ਬਰਨਾਲਾ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ ਨੇ ਬੀਤੀ ਰਾਤ ਆਪਣੇ ਸਾਥੀ ਹਵਾਲਦਾਰ ਤੇ ਨਾਇਕ  ਨੂੰ ਸਰਕਾਰੀ ਰਾਈਫ਼ਲ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿੱਚ ਖੁਦ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕ ਹਵਾਲਦਾਰ ਹਰਦੀਪ ਸਿੰਘ ਜ਼ਿਲ੍ਹਾ ਤਰਨ ਤਾਰਨ ਤੇ ਨਾਇਕ ਹਰਪਾਲ ਸਿੰਘ ਗੁਰਦਾਸਪੁਰ ਜ਼ਿਲੇ ਨਾਲ ਸੰਬੰਧ ਰੱਖਦਾ ਹੈ ।

ਘਟਨਾ ਦੀ ਸੂਚਨਾ ਮਿਲਦਿਆਂ ਸੀਨੀਅਰ ਅਧਿਕਾਰੀਆਂ ਵੱਲੋਂ ਮਿਲਟਰੀ ਕੈਂਪ ਦਾ ਦੌਰਾ ਕੀਤਾ ਗਿਆ ।ਤਿੰਨੇ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ  ਪੋਸਟ ਮਾਰਟਮ ਕਰਵਾਉਣ ਲਈ ਭੇਜ ਦਿੱਤੀਆਂ ਹਨ ਅਤੇ ਘਟਨਾ ਬਾਰੇ ਪੜਤਾਲ  ਲਈ ਸ਼ੁਰੂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।