• Home
  • ਨਾਇਡੂ ਦੀ ਹਾਜ਼ਰੀ ‘ਚ ਮਮਤਾ ਨੇ ਕੀਤਾ ਧਰਨਾ ਸਮਾਪਤ

ਨਾਇਡੂ ਦੀ ਹਾਜ਼ਰੀ ‘ਚ ਮਮਤਾ ਨੇ ਕੀਤਾ ਧਰਨਾ ਸਮਾਪਤ

ਕਲਕੱਤਾ : ਪੱਛਮੀ ਬੰਗਾਲ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਸੀ ਬੀ ਆਈ ਦੀ ਛਾਪੇਮਾਰੀ ਖਿਲਾਫ਼ ਧਰਨੇ 'ਤੇ ਬੈਠੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਹਾਜ਼ਰੀ 'ਚ ਆਪਣਾ ਧਰਨਾ ਖ਼ਤਮ ਕਰ ਦਿੱਤਾ ਹੈ। ਮਮਤਾ ਬੈਨਰਜੀ ਐਤਵਾਰ ਨੂੰ ਧਰਨੇ 'ਤੇ ਬੈਠੀ ਸੀ। ਅੱਜ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਸੰਕੇਤ ਮਿਲ ਗਿਆ ਸੀ ਕਿ ਮਮਤਾ ਆਪਣਾ ਧਰਨਾ ਖ਼ਤਮ ਕਰ ਦੇਵੇਗੀ। ਧਰਨੇ ਵਾਲੀ ਜਗਾ 'ਤੇ ਪਹੁੰਚੇ ਨਾਇਡੂ ਨੇ ਕਿਹਾ ਕਿ ਮੋਦੀ ਸਰਕਾਰ ਸਾਰੀਆਂ ਜਾਂਚ ਏਜੰਸੀਆਂ ਨੂੰ ਆਪਣੇ ਕੰਟਰੋਲ 'ਚ ਰੱਖਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਮੋਦੀ ਕੇਂਦਰ ਦੀ ਜ਼ਿੰਮੇਵਾਰੀ ਛੱਡ ਕੇ ਗੁਜਰਾਤ ਸੰਭਾਲਣ।