• Home
  • ਉਪਲਬਧੀ: ਕਾਲਜ ਵਿਦਿਆਰਥੀਆਂ ਦੀ ਨੈਟਵਰਕਿੰਗ ਲਈ ਸ਼ੁਰੂ ਹੋਈ ਫ਼ੇਸਬੁੱਕ ਦੀ ਕੀਮਤ 34 ਲੱਖ ਕਰੋੜ

ਉਪਲਬਧੀ: ਕਾਲਜ ਵਿਦਿਆਰਥੀਆਂ ਦੀ ਨੈਟਵਰਕਿੰਗ ਲਈ ਸ਼ੁਰੂ ਹੋਈ ਫ਼ੇਸਬੁੱਕ ਦੀ ਕੀਮਤ 34 ਲੱਖ ਕਰੋੜ

ਵਾਸ਼ਿੰਗਟਨ : ਇੱਕ ਛੋਟੇ ਜਿਹੇ ਨੈਟਵਰਕਿੰਗ ਤੋਂ ਸ਼ੁਰੁ ਹੋਈ ਫ਼ੇਸਬੁੱਕ ਦੇ ਅੱਜ ਕਲ 232 ਕਰੋੜ ਯੂਜਰ ਹਨ ਤੇ ਇਸ ਦੀ ਮਾਰਕੀਟ ਕੀਮਤ 34 ਲੱਖ ਕਰੋੜ ਹੈ। ਇਸ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਦੀ ਨੈਟਵਰਕਿੰਗ ਲਈ ਹੋਈ ਸੀ ਪਰ ਦੇਖਦੇ ਹੀ ਦੇਖਦੇ ਪੂਰਾ ਵਿਸ਼ਵ ਇਸ ਦਾ ਦੀਵਾਨਾ ਹੋ ਗਿਆ। ਭਾਵੇਂ ਫੇਸਬੁੱਕ ਦੀ ਤਰਜ਼ 'ਤੇ ਬਾਅਦ ਕਈ ਹੋਰ ਸ਼ੋਸ਼ਲ ਐਪਜ਼ ਸ਼ੁਰੂ ਵੀ ਹੋਈਆਂ ਪਰ ਫ਼ੇਸਬੁੱਕ ਦੀ ਹਰਮਨ ਪਿਆਰਤਾ ਨੂੰ ਕੋਈ ਵੀ ਨਾ ਘਟਾ ਸਕਿਆ। ਜਦੋਂ ਫੇਸਬੁੱਕ ਦੇ ਸਫ਼ਰ ਨੂੰ ਅਜੇ ਦੋ ਸਾਲ ਹੀ ਪੂਰੇ ਹੋਏ ਸਨ ਤਾਂ ਇਸ ਦੇ ਰਾਹ 'ਚ ਯਾਹੂ ਆ ਗਿਆ ਜਿਸ ਨੇ ਫੇਸਬੁੱਕ ਨੂੰ ਖ਼ਰੀਦਣ ਲਈ 7100 ਕਰੋੜ ਦੀ ਕੀਮਤ ਲਗਾ ਦਿੱਤੀ ਪਰ ਇਸ ਦੇ ਸੰਸਥਾਪਕ ਮਾਰਕ ਜੁਕਰਬਰਗ ਨੂੰ ਲੱਗਿਆ ਕਿ ਇਹ ਕੀਮਤ ਘੱਟ ਹੈ ਤੇ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਸ਼ਾਇਦ ਇਹ ਨਾਹ ਫੇਸਬੁੱਕ ਲਈ ਸ਼ੁਭ ਨਿਕਲੀ। ਅੱਜ ਫੇਸਬੁੱਕ ਯਾਹੂ ਨਾਲੋਂ ਯੂਜਰਜ਼ ਅਤੇ ਮਾਰਕੀਟ ਕੀਮਤ ਦੋਹਾਂ 'ਚ ਅੱਗੇ ਹੈ।