• Home
  • ਅੱਜ ਤੋਂ ਜੋਧਪੁਰ ‘ਚ ਪਰਦੇ ਵਾਲੇ ਲੋਕਾਂ ਦਾ ਜਮਾਵੜਾ ਹੋਣਾ ਸ਼ੁਰੂ-ਵਿਆਹ ਦੀ ਰਸਮਾਂ ਪੂਜਾ ਨਾਲ ਸ਼ੁਰੂ

ਅੱਜ ਤੋਂ ਜੋਧਪੁਰ ‘ਚ ਪਰਦੇ ਵਾਲੇ ਲੋਕਾਂ ਦਾ ਜਮਾਵੜਾ ਹੋਣਾ ਸ਼ੁਰੂ-ਵਿਆਹ ਦੀ ਰਸਮਾਂ ਪੂਜਾ ਨਾਲ ਸ਼ੁਰੂ

ਜੋਧਪੁਰ : ਅੱਜ ਤੋਂ ਜੋਧਪੁਰ ਦੇ ਉਮੈਦ ਭਵਨ ਪੈਲੇਸ 'ਤੇ ਮੀਡੀਆ ਸਮੇਤ ਲੋਕਾਂ ਦੀਆਂ ਨਜ਼ਰਾਂ ਲੱਗ ਗਈਆਂ ਹਨ। ਅੱਜ ਤੋਂ ਪ੍ਰਿਯੰਕਾ ਚੋਪੜਾ ਅਤੇ ਨਿੱਕ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਇਹ ਵਿਆਹ ਪ੍ਰਿਯੰਕਾ ਦੀ ਮਾਂ ਵਲੋਂ ਕੀਤੀ ਘਰ ਵਿਖੇ ਪੂਜਾ ਨਾਲ ਸ਼ੁਰੂ ਹੋ ਗਿਆ ਤੇ ਹੁਣ ਬਾਕੀ ਰਸਮਾਂ ਪੈਲੇਸ ਦੇ ਅੰਦਰ ਹੀ ਹੋਣਗੀਆਂ। ਪ੍ਰਿਯੰਕਾ ਤੇ ਨਿੱਕ ਜੋਧਪੁਰ ਪਹੁੰਚ ਚੁੱਕੇ ਹਨ।
ਇਸ ਤੋਂ ਪਹਿਲਾਂ ਪ੍ਰਿਯੰਕਾ ਦੀ ਮਾਂ ਨੇ ਘਰ 'ਚ ਪੂਜਾ ਰੱਖੀ ਜਿਸ ਵਿੱਚ ਵਿਆਹ ਵਾਲੀ ਜੋੜੀ ਤੋਂ ਇਲਾਵਾ ਨਿੱਕ ਦੇ ਭਰਾ ਤੇ ਭਰਜਾਈ ਨੇ ਵੀ ਸ਼ਿਰਕਤ ਕੀਤੀ।
ਦਸ ਦਈਏ ਕਿ ਜੋਧਪੁਰ ਦੇ ਉਮੈਦ ਭਵਨ ਪੈਲੇਸ ਵਿਖੇ ਹੈਲੀਪੈਡ ਬਣਾਇਆ ਗਿਆ ਹੈ ਤੇ ਮਹਿਮਾਨ ਜੋਧਪੁਰ ਏਅਰਪੋਰਟ ਤੋਂ ਚੌਪਰ 'ਤੇ ਚੜ ਕੇ ਇਸੇ ਹੈਲੀਪੈਡ 'ਤੇ ਉਤਰਨਗੇ।