• Home
  • ਢੀਂਡਸਾ ਗੁਪਤਵਾਸ ‘ਚ :- 7 ਦੀ ਰੈਲੀ ਚ ਨਹੀਂ ਹੋਣਗੇ ਸ਼ਾਮਲ -ਬਾਦਲ ਦੀਆਂ ਕੋਸ਼ਿਸ਼ਾਂ ਫੇਲ੍ਹ !

ਢੀਂਡਸਾ ਗੁਪਤਵਾਸ ‘ਚ :- 7 ਦੀ ਰੈਲੀ ਚ ਨਹੀਂ ਹੋਣਗੇ ਸ਼ਾਮਲ -ਬਾਦਲ ਦੀਆਂ ਕੋਸ਼ਿਸ਼ਾਂ ਫੇਲ੍ਹ !

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )ਸ਼੍ਰੋਮਣੀ ਅਕਾਲੀ ਦਲ  ਦੇ ਦਿੱਗਜ ਨੇਤਾ ਸੁਖਦੇਵ ਸਿੰਘ ਢੀਂਡਸਾ ਪਿਛਲੇ ਪੰਜ ਦਿਨ ਤੋਂ ਆਪਣੇ ਪ੍ਰਮੁੱਖ ਅਹੁਦਿਆਂ ਤੋਂ ਅਸਤੀਫੇ ਦੇਣ ਦੀ ਚਿੱਠੀ ਲਿਖ ਕੇ ਗੁਪਤਵਾਸ 'ਚ ਚਲੇ ਜਾਣ ਤੋਂ ਬਾਅਦ ਜਿੱਥੇ ਅਕਾਲੀ ਦਲ ਦੇ ਅੰਦਰ ਬਗਾਵਤੀ ਸੁਰਾਂ ਉੱਠ ਖੜ੍ਹੀਆਂ ਹੋਈਆਂ ਹਨ ,ਉੱਥੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉੱਠਣ ਵਾਲੀ ਬਗਾਵਤ ਨੂੰ  ਠੱਲ੍ਹਣ  ਲਈ ਢੀਂਡਸਾ ਨਾਲ ਵਿਚੋਲਿਆਂ ਰਾਹੀਂ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ,ਜੋ ਕਿ ਅਜੇ ਤੱਕ ਫੇਲ ਹੈ।

ਸੁਖਦੇਵ ਸਿੰਘ ਢੀਂਡਸਾ ਦੇ ਗੁਪਤ  ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ 7 ਅਕਤੂਬਰ ਦੀ ਪਟਿਆਲਾ ਰੈਲੀ ਵਿੱਚ ਭਾਗ ਨਹੀਂ ਲੈਣਗੇ ।

ਭਾਵੇਂ ਕਿ ਉਸੇ ਦਿਨ ਤੋਂ ਡਾ ਦਲਜੀਤ ਸਿੰਘ ਚੀਮਾ, ਸ ਢੀਂਡਸਾ ਦੇ ਘਰ ਦੇ ਕਈ ਚੱਕਰ ਲਗਾ ਚੁੱਕੇ ਹਨ ਤੇ ਕੱਲ੍ਹ ਸੰਗਰੂਰ ਹਲਕੇ ਦੀ ਪਟਿਆਲਾ ਰੈਲੀ ਦੀ ਤਿਆਰੀ  ਮੀਟਿੰਗ ਚ  ਸੁਖਬੀਰ ਸਿੰਘ ਬਾਦਲ ਨੇ ਢੀਂਡਸਾ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨਾਲ ਦੁਪਹਿਰ ਦਾ ਖਾਣਾ ਖਾਧਾ ਅਤੇ ਢੀਂਡਸਾ ਪਰਿਵਾਰ ਦੀ ਨਬਜ਼ ਟਟੋਲਣ ਦੀ ਵੀ ਕੋਸ਼ਿਸ਼ ਕੀਤੀ ਗਈ ।

ਦੂਜੇ ਪਾਸੇ ਸੁਖਬੀਰ ਬਾਦਲ ਵੱਲੋਂ ਸੰਗਰੂਰ ਤੇ ਬਰਨਾਲਾ ਹਲਕੇ ਚ ਕੀਤੀ ਗਈ ਨੁੱਕੜ ਮੀਟਿੰਗ ਚ ਇੱਕ ਕਾਰਪੋਰੇਟ ਮੀਡੀਏ ਵੱਲੋਂ ਜਾਰੀ ਕੀਤੀ ਮਨਘੜਤ ਖ਼ਬਰ ਕਿ "ਢੀਂਡਸਾ ਦੀ ਨੂੰਹ ਨੂੰ ਟਿਕਟ ਨਾ ਦੇਣ ਕਾਰਨ ਅਸਤੀਫਾ ਦਿੱਤਾ" ਦਾ ਖੰਡਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ, ਪਰ ਅਜਿਹਾ ਕੁਝ ਵੀ ਨਹੀਂ ।