• Home
  • ਲੋਕ ਸਭਾ ਚੋਣਾਂ: ਲਾਇਸੰਸੀ ਹਥਿਆਰ ਜਮਾਂ ਕਰਵਾਉਣ ਦੇ ਹੁਕਮ ਜਾਰੀ

ਲੋਕ ਸਭਾ ਚੋਣਾਂ: ਲਾਇਸੰਸੀ ਹਥਿਆਰ ਜਮਾਂ ਕਰਵਾਉਣ ਦੇ ਹੁਕਮ ਜਾਰੀ

ਬਠਿੰਡਾ, 11 ਮਾਰਚ : ਵਧੀਕ ਜ਼ਿਲਾ ਮੈਜਿਸਟੇ੍ਰਟ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਜ਼ਿਲੇ ਅੰਦਰ ਲਾਇਸੰਸੀ ਹਥਿਆਰ ਜਮਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਵਲੋਂ ਇਹ ਹੁਕਮ ਪੰਜਾਬ ਰਾਜ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 2019 ਦੇ ਸਨਮੁੱਖ ਜਾਰੀ ਕੀਤੇ ਗਏ ਹਨ। ਇਹ ਹੁਕਮ 11 ਮਾਰਚ ਤੋਂ 10 ਮਈ 2019 ਤੱਕ ਲਾਗੂ ਰਹਿਣਗੇ।   ਜਾਰੀ ਹੁਕਮਾਂ ਵਿਚ ਵਧੀਕ ਜ਼ਿਲਾ ਮੈਜਿਸਟੇ੍ਰਟ ਨੇ ਦੱਸਿਆ ਕਿ ਜ਼ਿਲੇ ਅੰਦਰ ਅਮਨ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਕਿਸੇ ਵੀ ਕਿਸਮ ਦਾ ਲਾਇਸੰਸੀ ਹਥਿਆਰ, ਵਿਸਫੋਟਕ ਸਮੱਗਰੀ ਆਦਿ (ਜਿਸ ਦੀ ਵਰਤੋਂ ਅਮਨ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ) ਦੇ ਚੁੱਕਣ 'ਤੇ ਪੂਰਨ ਤੌਰ ਉੱਤੇ ਪਾਬੰਦੀ ਲਗਾਈ ਗਈ ਹੈ। ਵਧੀਕ ਜ਼ਿਲਾ ਮੈਜਿਸਟੇ੍ਰਟ ਨੇ ਜ਼ਿਲੇ ਅੰਦਰ ਪੈਂਦੇ ਸਮੂਹ ਅਸਲਾਂ ਧਾਰਕਾਂ ਨੂੰ ਆਪਣੇ ਹਰ ਕਿਸਮ ਦੇ ਲਾਇਸੰਸੀ ਹਥਿਆਰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਮਾਨਤਾ ਪ੍ਰਾਪਤ ਅਸਲਾ ਡੀਲਰ ਪਾਸ ਜਮਾਂ ਕਰਵਾਉਣ ਦੇ ਹੁਕਮ ਦਿੱਤੇ ਹਨ।