• Home
  • ਸੁਖਬੀਰ ਬਾਦਲ ਨੇ ਮਝੈਲ ਨੂੰ ਐਲਾਨਿਆਂ ਮਲਵਈਆਂ ਦੇ ਹਲਕਾ ਫ਼ਰੀਦਕੋਟ ਦਾ ਉਮੀਦਵਾਰ

ਸੁਖਬੀਰ ਬਾਦਲ ਨੇ ਮਝੈਲ ਨੂੰ ਐਲਾਨਿਆਂ ਮਲਵਈਆਂ ਦੇ ਹਲਕਾ ਫ਼ਰੀਦਕੋਟ ਦਾ ਉਮੀਦਵਾਰ

ਚੰਡੀਗੜ੍ਹ :-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਐਸਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੂੰ ਅਖੀਰ ਅੱਜ ਰਸਮੀ ਤੌਰ ਤੇ ਉਮੀਦਵਾਰ ਐਲਾਨ ਦਿੱਤਾ ਹੈ ।

ਦੱਸਣਯੋਗ ਹੈ ਕਿ ਗੁਲਜ਼ਾਰ ਸਿੰਘ ਰਾਣੀ ਕਿ ਬਾਦਲ ਸਰਕਾਰ ਮੌਕੇ ਮੰਤਰੀ ਰਹੇ ਸਨ ਅਤੇ ਇਹ ਮਾਝੇ ਦੇ ਅਟਾਰੀ ਹਲਕੇ ਨਾਲ ਸਬੰਧਤ ਹਨ ।ਜਦਕਿ ਫਰੀਦਕੋਟ ਹਲਕਾ ਸੈਂਟਰਲ ਮਾਲਵਾ ਰੀਜ਼ਨ ਦੇ ਅਧੀਨ ਆਉਂਦਾ ਹੈ ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਹਲਕੇ ਤੋਂ ਪਹਿਲਾਂ ਕਾਂਗਰਸ ਚੋਂ ਅਕਾਲੀ ਦਲ ਚ ਸ਼ਾਮਿਲ ਕੀਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਉਮੀਦਵਾਰ ਬਣਾਉਣ ਦੀ ਤਿਆਰੀ ਸੀ ।