• Home
  • ਲੁਧਿਆਣਾ ਵਿਖੇ ਹੋ ਰਹੀ ਨੈਸ਼ਨਲ ਸਕੂਲ ਚੈਪੀਂਅਨਸ਼ਿਪ ਸੰਬੰਧੀ ਸਿੱਖਿਆ ਸਕੂਲਜ਼ ਡਾਇਰੈਕਟਰ ਪ੍ਰਸ਼ਾਸਨ ਵੱਲੋ ਮੀਟਿੰਗ

ਲੁਧਿਆਣਾ ਵਿਖੇ ਹੋ ਰਹੀ ਨੈਸ਼ਨਲ ਸਕੂਲ ਚੈਪੀਂਅਨਸ਼ਿਪ ਸੰਬੰਧੀ ਸਿੱਖਿਆ ਸਕੂਲਜ਼ ਡਾਇਰੈਕਟਰ ਪ੍ਰਸ਼ਾਸਨ ਵੱਲੋ ਮੀਟਿੰਗ

ਲੁਧਿਆਣਾ 4 ਅਪਰੈਲ- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਸਕੂਲਜ਼ ਵੱਲੋ ਲੁਧਿਆਣਾ ਵਿਖੇ 64 ਵੀ ਨੈਸ਼ਨਲ ਸਕੂਲ ਚੈਪੀਂਅਨਸ਼ਿਪ 7 ਅਪਰੈਲ ਤੋਂ 12 ਅਪਰੈਲ ਤੱਕ ਕਰਵਾਏ ਜਾਣ ਦੇ ਸੰਬੰਧੀ ਸਿੱਖਿਆ ਪ੍ਰਸ਼ਾਸਨ ਵੱਲੋਂ ਮੀਟਿੰਗਾਂ ਦਾ ਸਿਲਸਲਿਾ ਲਗਾਤਾਰ ਜਾਰੀ ਹੈ ਉਸ ਸਬੰਧੀ ਅੱਜ ਇਕ ਅਹਿਮ ਮੀਟਿੰਗ ਲੁਧਿਆਣਾ ਵਿਖੇ ਡੀ.ਪੀ.ਆਈ ਸੈਕੰਡਰੀ ਸਕੂਲਜ਼ ਐਸ.ਏ.ਐਸ ਨਗਰ ਵਿਚ ਤਾਇਨਾਤ ਨਿਰਦੇਸ਼ਕ ਪ੍ਰਸ਼ਾਸਨ ਸ਼ਿੰਦਰਪਾਲ ਸਿੰਘ ਪੀ.ਸੀ.ਐਸ ਨੇ ਲੁਧਿਆਣਾ ਵਿਖੇ ਕੀਤੀ। ਜਿਸ ਦੀ ਪ੍ਰਧਾਨਗੀ ਸਵਰਨਜੀਤ ਕੌਰ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਲੁਧਿਆਣਾ ਵੱੱਲੋ ਕੀਤੀ ਗਈ। ਇਸ ਮੌਕੇ ਨਿਰਦੇਸ਼ਕ ਪ੍ਰਸ਼ਾਸਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਕੌਮੀ ਸਕੂਲ ਨੈਸ਼ਨਲ ਚੈਪੀਅਨਸ਼ਿਪ ਨੂੰ ਸਫ਼ਲ ਬਣਾਉਣ ਲਈ ਵੱਖ ਵੱਖ ਸਿੱਖਿਆ ਅਧਿਕਾਰੀਆਂ ਅਤੇ ਪਿੰ੍ਰਸੀਪਲਜ਼ ਦੀ ਅਗਵਾਈ ਹੇਠ ਵੱਖ ਵੱਖ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ ਜੋ ਖੇਡਾਂ ਨੂੰੰ ਸਫਲ ਬਣਾਉਣ ਦੇ ਨਾਲ ਨਾਲ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਆ ਰਹੀਆਂ ਖਿਡਾਰੀਆਂ ਦੀਆਂ ਟੀਮਾਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਰਿਹਾਇਸ਼ ਦਾ ਸਮੁੱਚਾ ਪ੍ਰਬੰਧ ਕਰਨਗੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਦੂਜੇ ਸੂਬਿਆਂ ਤੋਂ ਆ ਰਹੇ ਖਿਡਾਰੀਆਂ ਦੀ ਭਾਸ਼ਾਈ ਦਿੱਕਤ ਨੂੰ ਦੂਰ ਕਰਨ ਲਈ ਦੋਭਾਸ਼ੀਆਂ ਮਾਹਿਰਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਤਾਂ ਜੋ ਖਿਡਾਰੀਆਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਚੈਪੀਅਨਸ਼ਿਪ ਦੌਰਾਨ ਖਿਡਾਰੀਆਂ ਲਈ ਡਾਕਟਰੀ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਰਾਜ ਖੇਡ ਪ੍ਰਬੰਧਕ ਰੁਪਿੰਦਰ ਸਿੰਘ ਰਵੀ ਨੇ ਦੱਸਿਆ ਕਿ ਸਕੇਅ ਮਾਰਸ਼ਲ ਆਰਟ ਅਤੇ ਮਿੰਨੀ ਗੋਲਫ ਦੀਆਂ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਨੋਡਲ ਅਧਿਕਾਰੀ ਵੀ ਬਣਾਏ ਗਏ ਹਨ। ਜਿਲਾ ਸਿੱਖਿਆ ਅਫਸਰ ਸੈਕੰਡਰੀ ਲੁਧਿਆਣਾ ਸਵਰਨਜੀਤ ਕੌਰ ਨੇ ਜਿਲਾ ਸਿੱਖਿਆ ਪ੍ਰਸ਼ਾਸਨ ਵੱਲੋ ਖੇਡਾਂ ਦੇ ਸੰੰਬੰਧ ਵਿਚ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਫਤਹਿਗੜ ਸਾਹਿਬ ਪਰਮਜੀਤ ਕੌਰ, ਜਿਲਾ ਸਾਇੰਸ ਸੁਪਰਵਾਈਜਰ ਬਲਵਿੰਦਰ ਕੌਰ, ਉਪ ਜਿਲਾ ਸਿੱਖਿਆ ਅਫ਼ਸਰ ਅਸ਼ੀਸ ਕੁਮਾਰ, ਸੰਤੋਖ ਸਿੰਘ ਗਿੱਲ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਪਿ੍ਰੰਸੀਪਲ , ਮੁੱਖ ਅਧਿਆਪਕ ਅਤੇ ਨੋਡਲ ਅਧਿਕਾਰੀ, ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਹਾਜ਼ਰ ਸਨ। ਸਟੇਜ ਸਕੱਤਰ ਦੀ ਜਿੰਮੇਵਾਰੀ ਸੰਤੋਖ ਸਿੰਘ ਗਿੱਲ ਨੇ ਵਧੀਆਂ ਤਰੀਕੇ ਨਾਲ ਨਿਭਾਈ।