• Home
  • ਏਸ਼ੀਆ ਕੱਪ ਲਈ ਸਜ ਗਿਆ ਦੁਬਈ ਦਾ ਅੰਤਰਰਾਸ਼ਟਰੀ ਸਟੇਡੀਅਮ

ਏਸ਼ੀਆ ਕੱਪ ਲਈ ਸਜ ਗਿਆ ਦੁਬਈ ਦਾ ਅੰਤਰਰਾਸ਼ਟਰੀ ਸਟੇਡੀਅਮ

ਦੁਬਈ, (ਖ਼ਬਰ ਵਾਲੇ ਬਿਊਰੋ) : 15 ਸਤੰਬਰ ਤੋਂ ਕ੍ਰਿਕਟ ਦਾ 14ਵਾਂ ਏਸ਼ੀਆ ਕੱਪ ਹੋ ਰਿਹਾ ਹੈ ਜਿਸ ਦੇ ਲਈ ਦੁਬਈ ਦਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਸਜ ਧਜ ਕੇ ਤਿਆਰ ਹੈ। ਯੂਏਈ 23 ਸਾਲ ਬਾਅਦ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤ 13ਵੀਂ ਵਾਰ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਿਹਾ ਹੈ। ਹੁਣ ਤਕ ਦਾ ਇਤਿਹਾਸ ਦਸਦਾ ਹੈ ਕਿ ਜਦੋਂ ਵੀ ਇਹ ਟੂਰਨਾਮੈਂਟ ਯੂਏਈ ਵਿਚ ਹੋਇਆ ਤਾਂ ਭਾਰਤ ਚੈਂਪੀਅਨ ਬਣਿਆ। ਵਿਸ਼ੇਸ਼ ਗੱਲ ਇਹ ਹੈ ਕਿ ਹਾਂਗਕਾਗ ਦੀ ਟੀਮ ਵੀ 10 ਸਾਲ ਬਾਅਦ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਹੈ। ਇਸ ਸਟੇਡੀਅਮ ਦੀ ਸਮਰਥਾ ਕਰੀਬ 25 ਹਜ਼ਾਰ ਦਰਸ਼ਕਾਂ ਦੀ ਹੈ ਤੇ ਇਸ ਵਿਚ ਪਹਿਲੀ ਵਾਰ 2009 ਵਿਚ ਖੇਡਿਆ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਸ਼ਾਂਤ ਖੇਤਰ ਵਿਚ ਕ੍ਰਿਕਟ ਦਾ ਕੁੰਭ ਕਿਵੇਂ ਨੇਪਰੇ ਚੜਦਾ ਹੈ।