• Home
  • ਭੁਲੱਥ ਇਲਾਕੇ ਦੇ ਵੋਟਰ ਨੇ ਦਿੱਤੀ ਸਪੀਕਰ ਨੂੰ ਅਰਜ਼ੀ-ਖਹਿਰਾ ਦੀ ਵਿਧਾਇਕੀ ਖਤਮ ਕਰਨ ਦੀ ਮੰਗ

ਭੁਲੱਥ ਇਲਾਕੇ ਦੇ ਵੋਟਰ ਨੇ ਦਿੱਤੀ ਸਪੀਕਰ ਨੂੰ ਅਰਜ਼ੀ-ਖਹਿਰਾ ਦੀ ਵਿਧਾਇਕੀ ਖਤਮ ਕਰਨ ਦੀ ਮੰਗ

ਚੰਡੀਗੜ : ਭੁਲੱਥ ਹਲਕੇ ਦੇ ਇੱਕ ਵੋਟਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਪਟੀਸ਼ਨ ਪਾ ਕੇ ਮੰਗ ਕੀਤੀ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਸਮਾਪਤ ਕੀਤੀ ਜਾਵੇ। ਵੋਟਰ ਦੀ ਦਲੀਲ ਹੈ ਕਿ ਖਹਿਰਾ ਨੇ ਆਪ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਇਸ ਲਈ ਕਾਨੂੰਨੀ ਤੋਰ 'ਤੇ ਕੋਈ ਹੱਕ ਨਹੀਂ ਬਣਦਾ ਕਿ ਖਹਿਰਾ ਵਿਧਾਇਕੀ 'ਤੇ ਬਣੇ ਰਹਿਣ।
ਭੁਲੱਥ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡ ਮੇਟਲਾ ਵਾਸੀ ਹਰਸਿਮਰਨ ਸਿੰਘ ਪੁੱਤਰ ਰਣਜੀਤ ਸਿੰਘ ਨੇ ਪਟੀਸ਼ਨ ਫਾਈਲ ਕਰਦਿਆਂ ਕਿਹਾ ਹੈ ਕਿ ਉਹ ਇਸ ਵਿਧਾਨ ਸਭਾ ਹਲਕੇ ਦਾ ਰਜਿਸਟਰਡ ਵੋਟਰ ਹੈ ਤੇ ਇੱਕ ਵੋਟਰ ਹੋਣ ਦੇ ਨਾਤੇ ਉਹ ਮੰਗ ਕਰਦਾ ਹੈ ਕਿ ਖਹਿਰਾ ਨੂੰ ਵਿਧਾਇਕ ਪਦ ਦੇ ਅਹੁਦੇ ਤੋਂ ਅਯੋਗ ਕਰਾਰ ਦੇ ਕੇ ਵਿਧਾਨ ਸਭਾ ਤੋਂ ਬਾਹਰ ਕੀਤਾ ਜਾਵੇ