• Home
  • ਰਾਵੀ ‘ਚ ਰੁੜੇ ਕਿਸਾਨ ਦੀ ਲਾਸ਼ ਪਾਕਿ ਰੇਜਰਾਂ ਨੇ ਬੀਐਸਐਫ਼ ਨੂੰ ਸੌਂਪੀ

ਰਾਵੀ ‘ਚ ਰੁੜੇ ਕਿਸਾਨ ਦੀ ਲਾਸ਼ ਪਾਕਿ ਰੇਜਰਾਂ ਨੇ ਬੀਐਸਐਫ਼ ਨੂੰ ਸੌਂਪੀ

ਅਜਨਾਲਾ, (ਖ਼ਬਰ ਵਾਲੇ ਬਿਊਰੋ) : ਕਿਹਾ ਜਾਂਦਾ ਹੈ ਕਿ ਵਿਅਕਤੀ ਦੀ ਜਿਥੇ ਕੱਲਰੀ ਹੈ ਉਥੇ ਹੀ ਮੌਤ ਆਉਂਦੀ ਹੈ। ਅਜਿਹਾ ਹੀ ਵਾਪਰਿਆ ਅਜਨਾਲਾ ਦੇ ਪਿੰਡ ਘੋਹਨੇਵਾਲਾ ਵਾਸੀ ਕਿਸਾਨ ਬਲਵਿੰਦਰ ਸਿੰਘ ਨਾਲ। ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਘੋਹਨੇਵਾਲਾ ਦੇ ਨੇੜਿਓਂ ਲੰਘਦੇ ਰਾਵੀ ਦਰਿਆ 'ਚ ਭਾਰੀ ਬਰਸਾਤ ਹੋਣ ਕਾਰਨ ਪਾਣੀ ਦਾ ਵਹਾਅ ਤੇਜ਼ ਹੋਣ ਕਰ ਕੇ ਪਿੰਡ ਘੋਹਨੇਵਾਲਾ ਦਾ ਇਹ ਕਿਸਾਨ ਰੁੜ ਗਿਆ ਸੀ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਆਪਣੇ ਆਪ ਨੂੰ ਸੰਭਾਲ ਹੀ ਨਾ ਸਕਿਆ ਤੇ ਸਿੱਟੇ ਵਜੋਂ ਉਸ ਦੀ ਪਾਕਿਸਤਾਨ ਦੀ ਧਰਤੀ 'ਤੇ ਮੌਤ ਹੋ ਗਈ। ਕਿਸਾਨ ਦੀ ਲਾਸ਼ ਬੀਤੇ ਕਲ ਪਾਕਿਸਤਾਨੀ ਰੇਂਜਰਾਂ ਨੇ ਬਰਾਮਦ ਕਰ ਲਈ ਸੀ।

ਅੱਜ ਕਿਸਾਨ ਦੀ ਲਾਸ਼ ਪਾਕਿਸਤਾਨ ਸਰਕਾਰ ਵਲੋਂ ਵਾਹਗਾ-ਅਟਾਰੀ ਸਰਹੱਦ ਰਸਤੇ ਬੀ. ਐੱਸ. ਐੱਫ. ਦੇ ਹਵਾਲੇ ਕਰ ਦਿੱਤੀ ਗਈ ਤੇ ਇਸ ਉਪਰੰਤ ਬੀ. ਐੱਸ.ਐੱਫ. ਨੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।