• Home
  • ਲਾਹਨਤ : ਬਾਪ ਸਮਾਨ ਗੁਰੂ ਲੁੱਟਦਾ ਰਿਹਾ ਬਾਲੜੀ ਦੀ ਪੱਤ

ਲਾਹਨਤ : ਬਾਪ ਸਮਾਨ ਗੁਰੂ ਲੁੱਟਦਾ ਰਿਹਾ ਬਾਲੜੀ ਦੀ ਪੱਤ

ਪਟਨਾ, (ਖ਼ਬਰ ਵਾਲੇ ਬਿਊਰੋ): ਭਾਰਤ ਜਿਥੇ ਅਧਿਆਪਕ ਨੂੰ ਗੁਰੂ ਤੇ ਬਾਪ ਦਾ ਦਰਜਾ ਦਿੱਤਾ ਜਾਂਦਾ ਹੈ ਉਸੇ ਧਰਤੀ 'ਤੇ ਕੁਝ ਅਜਿਹਾ ਦਰਿੰਦੇ ਲੋਕ ਵੀ ਹਨ ਜਿਹੜੇ ਹਵਸ਼ 'ਚ ਅੰਨੇ ਹੋ ਕੇ ਸਾਰੇ ਰਿਸ਼ਤੇ ਭੁੱਲ ਜਾਂਦੇ ਹਨ ਤੇ ਇਹ ਵੀ ਭੁੱਲ ਜਾਦੇ ਹਨ ਕਿ ਭਵਿੱਖ 'ਚ ਲੋਕ ਅਧਿਆਪਕ 'ਤੇ ਵਿਸ਼ਵਾਸ ਕਿਵੇਂ ਕਰਨਗੇ। ਬਿਹਾਰ ਦੇ ਫੁਲਵਾੜੀ ਸ਼ਰੀਫ 'ਚ ਇਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿਥੇ ਸਕੂਲ ਦੇ ਪ੍ਰਿੰਸੀਪਲ ਤੇ ਕਲਰਕ ਨੇ ਜਮਾਤ ਪੰਜਵੀਂ ਜਮਾਤ ਦੀ ਵਿਦਿਆਰਥਣ ਨਾਲ ਲਗਾਤਾਰ 9 ਮਹੀਨਿਆਂ ਤੱਕ ਜਬਰ ਜਨਾਹ ਕੀਤਾ। ਇਸ ਦੌਰਾਨ ਵਿਦਿਆਰਥਣ ਗਰਭਵਤੀ ਹੋ ਗਈ ਤੇ ਉਸ ਤੋਂ ਬਾਅਦ ਮਾਪਿਆਂ ਨੂੰ ਪਤਾ ਚਲਿਆ। ਪੀੜਤਾ ਦੀ ਅੱਜ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।