• Home
  • ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਫਾਇਰਿੰਗ :-ਮਾਮਲਾ ਟੈਂਡਰਾਂ ਦਾ – ਪ੍ਰਧਾਨ ਦੀ ਹਾਲਤ ਗੰਭੀਰ

ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਫਾਇਰਿੰਗ :-ਮਾਮਲਾ ਟੈਂਡਰਾਂ ਦਾ – ਪ੍ਰਧਾਨ ਦੀ ਹਾਲਤ ਗੰਭੀਰ

ਸੰਗਰੂਰ, 15 ਅਪ੍ਰੈਲ-( ਐਚ.ਐੱਸ ਸ਼ੱਮੀ )ਪਿੰਡ ਬਡਰੁੱਖਾ ਦੇ ਸਾਬਕਾ ਸਰਪੰਚ ਤੇ ਟਰੱਕ ਯੂਨੀਅਨ ਸੰਗਰੂਰ ਦੇ ਸਾਬਕਾ ਪ੍ਰਧਾਨ ਰਣਦੀਪ ਮਿੰਟੂ ਤੇ ਉਸਦੇ ਇੱਕ ਹੋਰ ਸਾਥੀ 'ਤੇ ਅੱਜ ਸਥਾਨਕ ਸੁਨਾਮ ਰੋਡ ਸਥਿਤ ਫੋਕਲ ਪੁਆਇੰਟ ਨੇੜਲੇ ਕਿਸੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਕਾਤਲਾਨਾ  ਹਮਲਾ ਕੀਤੇ ਜਾਣ ਦਾ ਸਨਸਨੀਖੇਜ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਢੋਆ-ਢੁਆਈ ਦੇ ਟੈਂਡਰਾਂ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਹਮਲੇ ਤੋਂ ਬਾਅਦ ਗੰਭੀਰ ਜਖਮੀ ਹੋਏ ਰਣਦੀਪ ਮਿੰਟੂ ਨੂੰ ਲੁਧਿਆਣਾ ਅਤੇ ਉਸ ਦੇ ਸਾਥੀ ਨੂੰ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।ਜਿਕਰਯੋਗ ਹੈ ਕਿ ਐਨ ਚੋਣਾਂ ਮੌਕੇ ਘਟੀ ਇਸ ਘਟਨਾ ਨੇ ਪੂਰੇ ਜਿਲੇ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕਾਂ ਅਨੁਸਾਰ ਚੋਣ ਜਾਬਤੇ ਦੌਰਾਨ ਪੁਲਸ ਵੱਲੋਂ ਅਸਲਾ ਜਮ੍ਹਾ ਕਰਵਾਇਆ ਜਾਂਦਾ ਹੈ, ਅਜਿਹੇ ਵਿੱਚ ਗੋਲੀ ਮਾਰਨ ਦੀ ਘਟਨਾ ਨੇ ਪੁਲਸ ਪ੍ਰਸ਼ਾਸ਼ਨ ਦੀ ਕਾਰਜਸ਼ੈਲੀ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।