• Home
  • ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਸੀਆਰਪੀਐਫ਼ ਤਾਇਨਾਤ ਕੀਤੀ ਜਾਵੇ : ਆਪ

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਸੀਆਰਪੀਐਫ਼ ਤਾਇਨਾਤ ਕੀਤੀ ਜਾਵੇ : ਆਪ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਆਮ ਆਦਮੀ ਪਾਰਟੀ ਨੇ ਸੂਬੇ ਦੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ 'ਚ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੀਆਰਪੀਐਫ਼ ਤਾਇਨਾਤ ਕੀਤੀ ਜਾਵੇ ਕਿਉਂਕਿ ਪੰਜਾਬ ਦੀ ਸੱਤਾਧਾਰੀ ਧਿਰ ਪੰਜਾਬ ਪੁਲਿਸ ਦੀ ਮਦਦ ਨਾਲ ਬੂਥਾਂ 'ਤੇ ਕਬਜ਼ੇ ਕਰ ਸਕਦੀ ਹੈ ਤੇ ਜਾਅਲੀ ਵੋਟਾਂ ਵੀ ਭੁਗਤਾ ਸਕਦੀ ਹੈ। ਪਾਰਟੀ ਦੇ ਆਗੂ ਬਲਬੀਰ ਸਿੰਘ ਨੇ ਕਿਹਾ ਕਿ ਪੋਲਿੰਗ ਬੂਥਾਂ ਦੇ ਅੰਦਰ ਦੀ ਵੀਡੀਉ ਰਿਕਾਰਡਿੰਗ ਕਰਵਾਈ ਜਾਵੇ ਤਾਂ ਕਿ ਸੱਤਾਧਾਰੀ ਧਿਰ ਕੋਈ ਧਾਂਦਲੀ ਨਾ ਕਰ ਸਕੇ।