• Home
  • ਵਿਜੀਲੈਂਸ ਨੇ ਮਾਰਕਫੈੱਡ ਦਾ ਡਿਪਟੀ ਮੈਨੇਜਰ ਰਿਸ਼ਵਤ ਲੈਂਦਾ ਦਬੋਚਿਆ

ਵਿਜੀਲੈਂਸ ਨੇ ਮਾਰਕਫੈੱਡ ਦਾ ਡਿਪਟੀ ਮੈਨੇਜਰ ਰਿਸ਼ਵਤ ਲੈਂਦਾ ਦਬੋਚਿਆ

ਚੰਡੀਗੜ੍ਹ, : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਭਾਦਸੋਂ, ਪਟਿਆਲਾ ਵਿਖੇ ਤਾਇਨਾਤ ਮਾਰਕਫੈਡ ਦੇ ਡਿਪਟੀ ਮੈਨੇਜਰ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਜਦਕਿ ਇਸੇ ਰਿਸ਼ਵਤਖੋਰੀ ਦੇ ਕੇਸ ਵਿਚ ਮੈਨੇਜਰ ਕਮ ਖੇਤਰੀ ਅਫਸਰ ਗ੍ਰਿਫਤਾਰੀ ਦੇ ਡਰ ਕਾਰਨ ਭਗੌੜਾ ਹੋ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਡਿਪਟੀ ਮੈਨੇਜਰ ਵਿਸ਼ਾਲ ਗੁਪਤਾ ਨੂੰ ਸ਼ਿਕਾਇਤਕਰਤਾ ਜਸਵੀਰ ਸਿੰਘ ਵਾਸੀ ਦਰਗਾਪੁਰ, ਜਿਲਾ ਪਟਿਆਲਾ ਦੀ ਸ਼ਿਕਾਇਤ 'ਤੇ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮੈਨੇਜਰ ਕਮ ਖੇਤਰੀ ਅਫਸਰ ਸੰਦੀਪ ਸ਼ਰਮਾ ਅਤੇ ਡਿਪਟੀ ਮੈਨੇਜਰ ਵਿਕਾਸ਼ ਗੁਪਤਾ ਮਾਰਕਫੈਡ ਵਲੋਂ ਖਰੀਦ ਕੀਤਾ ਝੋਨਾ ਉਸ ਦੇ ਸ਼ੈਲਰ ਵਿਚ ਸਟੋਰ ਕਰਨ ਬਦਲੇ 2.50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 50,000 ਰੁਪਏ ਦੀ ਮੰਗ ਕਰ ਰਹੇ ਹਨ।

ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਮੁਲਜਮ ਡਿਪਟੀ ਮੈਨੇਜਰ ਵਿਸ਼ਾਲ ਗੁਪਤਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਜਦਕਿ ਇਸ ਮਾਮਲੇ ਵਿਚ ਮੈਨੇਜਰ ਕਮ ਖੇਤਰੀ ਅਫਸਰ ਸੰਦੀਪ ਸ਼ਰਮਾ ਗ੍ਰਿਫਤਾਰੀ ਦੇ ਡਰ ਕਾਰਨ ਭਗੌੜਾ ਗਿਆ। ਜਿਸ ਨੂੰ ਕਾਬੂ ਕਰਨ ਲਈ ਵਿਜੀਲੈਂਸ ਨੇ ਟੀਮਾਂ ਬਣਾ ਦਿੱਤੀਆਂ ਹਨ।

ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ? ।