• Home
  • ਸ਼੍ਰੋਮਣੀ ਕਮੇਟੀ ਤੇ ਕਾਬਜ਼ ਮਸੰਦਾਂ ਨੂੰ ਹਟਾਉਣ ਲਈ ਲੋਕ ਸਭਾ ਚੋਣਾਂ ਚ ਬਾਦਲ ਦਲ ਨੂੰ ਹਰਾਉਣਾ ਜ਼ਰੂਰੀ :-ਰਵੀਇੰਦਰ ਸਿੰਘ

ਸ਼੍ਰੋਮਣੀ ਕਮੇਟੀ ਤੇ ਕਾਬਜ਼ ਮਸੰਦਾਂ ਨੂੰ ਹਟਾਉਣ ਲਈ ਲੋਕ ਸਭਾ ਚੋਣਾਂ ਚ ਬਾਦਲ ਦਲ ਨੂੰ ਹਰਾਉਣਾ ਜ਼ਰੂਰੀ :-ਰਵੀਇੰਦਰ ਸਿੰਘ

ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਅੱਜ ਕੁਰਾਲੀ ਵਿਖੇ ਵੱਡੇ ਇਕੱਠ ਨੂੰ ਸਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਚ ਆਪਣੀ ਜ਼ਮੀਰ ਦੀ ਆਵਾਜ਼ ਨਾਲ ਉਸ ਉਮੀਦਵਾਰ ਨੂੰ ਵੋਟ ਪਾਉਣ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਾਬਜ਼ ਮਸੰਦ ਬਾਦਲਾਂ ਦਾ ਕਬਜ਼ਾ ਛੁਡਵਾਉਣ ਲਈ ਸਿੱਖ ਕੌਮ ਦਾ ਸਾਥ ਦੇਵੇ ।ਰਵੀਇੰਦਰ ਸਿੰਘ ਨੇ ਇਸ ਸਮੇਂ ਬੜੀ ਦਲੀਲ ਨਾਲ ਆਖਿਆ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਕੇ ਬਾਦਲ ਪਰਿਵਾਰ ਨੇ ਮੱਸਾ ਰੰਗੜ ਵਰਗਿਆਂ ਦੀਆਂ ਵੀ ਹੱਦਾਂ ਟਪਾ ਦਿੱਤੀਆਂ । ਉਨ੍ਹਾਂ ਕਿਹਾ ਕਿ ਸਿੱਖ ਕੌਮ ਇਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ, ਕਿਉਂਕਿ ਇਨ੍ਹਾਂ ਨੇ ਸਭ ਕੁਝ ਜਾਣਦਿਆਂ ਹੋਇਆਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਣ ਦਿੱਤੀਆਂ ,ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਤੇ ,ਡੇਰਾ ਸੌਦਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਮੰਗਿਆ ਮੁਆਫ਼ੀ ਦਿਵਾਈ, ਪੈਸੇ ਲੈ ਕੇ ਪੰਜਾਬ ਚ ਉਸ ਦੀਆਂ ਫ਼ਿਲਮਾਂ ਚਲਵਾਈਆਂ ।ਜਦੋਂ ਲੋਕ ਇਸ ਦਾ ਵਿਰੋਧ ਕਰਨ ਲੱਗੇ ਤਾਂ ਨਿਹੱਥੀ ਸੰਗਤ ਤੇ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ।
ਇਸ ਸਮੇਂ ਰਵਿੰਦਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਐੱਸਆਈਟੀ ਦੇ ਅਧਿਕਾਰੀ ਦਾ ਤਬਾਦਲਾ ਵੀ ਚੋਣ ਕਮਿਸ਼ਨ ਤੋਂ ਇਸੇ ਕਰਕੇ ਬਾਦਲਾਂ ਨੇ ਕਰਵਾਇਆ ਕਿਉਂਕਿ ਉਹ ਸੁਨਾਰੀਆ ਜੇਲ ਚ ਬੰਦ ਸੌਦਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਜਾ ਰਿਹਾ ਸੀ ।