• Home
  • ਸਦਨ ਸ਼ੁਰੂ:- ਖਹਿਰਾ ਧੜੇ ਨੂੰ ਮਗਰਲੀ ਕਤਾਰ ਦੀਆਂ ਕੁਰਸੀਆਂ ਮਿਲੀਆਂ

ਸਦਨ ਸ਼ੁਰੂ:- ਖਹਿਰਾ ਧੜੇ ਨੂੰ ਮਗਰਲੀ ਕਤਾਰ ਦੀਆਂ ਕੁਰਸੀਆਂ ਮਿਲੀਆਂ

ਚੰਡੀਗੜ੍ਹ ,(ਖਬਰ ਵਾਲੇ ਬਿਓਰਾ )-ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ਰਧਾਂਜਲੀਆਂ ਨਾਲ ਸ਼ੁਰੂ ਹੋ ਗਿਆ ਹੈ ,ਸੈਸ਼ਨ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਨਵਜੋਤ ਸਿੰਘ ਸਿੱਧੂ ਮਨਪ੍ਰੀਤ ਸਿੰਘ ਬਾਦਲ ਸਮੇਤ ਕਾਂਗਰਸ ਦੇ ਸਾਰੇ ਵਿਧਾਇਕ ਹਾਜ਼ਰ ਹਨ ।ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਜਿਹੜਾ ਗਿਰ ਕੇ ਪਹਿਲਾਂ ਮੁਹਰਲੀ ਸੀਟ ਤੇ ਬੈਠਦੇ ਸਨ ,ਹੁਣ ਖਹਿਰਾ ਤੇ ਉਨ੍ਹਾਂ ਦੇ ਸਾਥੀ ਵਿਧਾਇਕਾਂ ਨੂੰ ਵਿਰੋਧੀ ਧਿਰ ਵਾਲੀਆਂ ਪਿਛਲੀ ਕਤਾਰ ਦੀਆਂ ਅਲਾਟ ਕੀਤੀਆਂ ਕੁਰਸੀਆਂ ਤੇ ਬੈਠੇ ਹੋਏ ਹਨ ।

ਅਕਾਲੀ ਦਲ ਵੱਲੋਂ ਅੱਜ ਬਿਕਰਮ ਸਿੰਘ ਬਿਕਰਮਜੀਤ ਸਿੰਘ ਮਜੀਠੀਆ ਹੀ ਅਕਾਲੀ ਭਾਜਪਾ ਦੇ ਵਿਧਾਇਕਾਂ ਦੀ ਅਗਵਾਈ ਕਰਦੇ ਨਜ਼ਰ ਆ ਰਹੇ ਹਨ ।

ਸਦਨ ਦੌਰਾਨ ਅੱਜ ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ,ਸਾਬਕਾ ਗਵਰਨਰ ਛੱਤੀਸਗੜ੍ਹ ਸ੍ਰੀ ਬਲਰਾਮ ਜੀ ਦਾਸ ਟੰਡਨ ,ਸ੍ਰੀ ਸੁਰਿੰਦਰ ਸਿੰਗਲਾ ਸਾਬਕਾ ਮੰਤਰੀ,ਸਾਬਕਾ ਐਮਐਲਏ ਜੋਗਿੰਦਰ ਨਾਥ ,ਸਾਬਕਾ ਵਿਧਾਇਕ ਜਥੇਦਾਰ ਕੁਲਦੀਪ ਸਿੰਘ ਵਡਾਲਾ ਸੁਤੰਤਰਤਾ ਸੈਨਾਨੀਆਂ ਚ ਸ੍ਰੀ ਓਮ ਪ੍ਰਕਾਸ਼ ਸ਼ਰਮਾ ,ਸ੍ਰੀ ਹਜਾਰਾ ਸਿੰਘ ,ਸ੍ਰੀ ਮਾਹਿਲ ਸਿੰਘ ,ਸ੍ਰੀ ਦਰਸ਼ਨ ਸਿੰਘ ,ਸ੍ਰੀ ਮਿਲਖਾ ਸਿੰਘ , ਸ੍ਰੀ ਚਮਨ ਲਾਲ ,ਸ੍ਰੀ ਬਖ਼ਸ਼ੀਸ ਸਿੰਘ ,ਸ੍ਰੀ ਰਤਨ ਸਿੰਘ ,ਸ੍ਰੀ ਗੁਰਬਖਸ਼ ਸਿੰਘ ,ਸ੍ਰੀ ਬਚਿੱਤਰ ਸਿੰਘ ਆਦਿ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ ।