• Home
  • ਬਾਦਲ ਪਿਉ-ਪੁੱਤਰ ਨੂੰ ਪੰਥ ‘ਚੋਂ ਛੇਕਿਆ ਜਾਵੇ-ਸਿੱਧੂ ਨੇ ਲਿਖੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ  

ਬਾਦਲ ਪਿਉ-ਪੁੱਤਰ ਨੂੰ ਪੰਥ ‘ਚੋਂ ਛੇਕਿਆ ਜਾਵੇ-ਸਿੱਧੂ ਨੇ ਲਿਖੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ  

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਪੰਥ 'ਚੋਂ ਛੇਕਿਆ ਜਾਵੇ ਕਿਉਂਕਿ ਉਨਾਂ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਕਰਨ ਵਾਲੇ ਸੌਦਾ ਸਾਧ ਦੇ ਪੈਰਾਂ 'ਚ ਡਿੱਗ ਕੇ ਵੋਟਾਂ ਲਈ ਸਿੱਖ ਕੌਮ ਦੀ ਅਣਖ ਤੇ ਇੱਜ਼ਤ ਦਾਅ 'ਤੇ ਲਾ ਦਿਤੀ ਸੀ ਤੇ ਉਸ ਤੋਂ ਬਾਅਦ ਉਸ ਨੂੰ ਮੁਆਫ਼ੀ ਦਿਵਾਉਣ ਲਈ ਅਹਿਮ ਭੂਮਿਕਾ ਨਿਭਾਈ। ਸਿੱਧੂ ਨੇ ਕਿਹਾ ਕਿ ਬਾਦਲ ਪਰਵਾਰ ਨੇ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਹੈ ਤੇ ਵੋਟਾਂ ਖਾਤਰ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਤੇ ਸਰਬਉਚਤਾ ਦਾ ਵੀ ਖਿਆਲ ਨਹੀਂ ਰਖਿਆ। ਉਨਾਂ ਲਿਖਿਆ ਹੈ ਕਿ ਬਾਦਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸੁਰੱਖਿਆ ਕਬਚ ਦਿਤਾ ਤੇ ਬੇਕਸੂਰ ਸਿੱਖ ਸੰਗਤ 'ਤੇ ਗੋਲੀ ਚਲਵਾ ਕੇ ਸੌਦਾ ਸਾਧ ਦਾ ਪੱਖ ਪੂਰਿਆ। ਸਿੱਧੂ ਨੇ ਦੋਸ਼ ਲਾਇਆ ਕਿ ਬਾਦਲ ਪਿਉ-ਪੁੱਤਰ ਪੰਥ ਦੇ ਸੌਦਾਗਰ ਹਨ ਇਹ ਆਪਣੇ ਨਿੱਜੀ ਹਿੱਤਾਂ ਲਈ ਪੰਥ ਨੂੰ ਗਹਿਣੇ ਵੀ ਰੱਖ ਸਕਦੇ ਹਨ ਇਸ ਲਈ ਇਨਾਂ ਵਿਰੁਧ ਧਾਰਮਿਕ ਮਰਿਆਦਾ ਅਨੁਸਾਰ ਕਾਰਵਾਈ ਕਰਦਿਆਂ ਇਨਾਂ ਨੂੰ ਪੰਥ 'ਚੋਂ ਛੇਕਿਆ ਜਾਵੇ।