• Home
  • ਅਮਰੀਕਾ ‘ਚ ਵਾਰੰਟ ਦੇਣ ਗਏ 7 ਪੁਲਿਸ ਵਾਲਿਆਂ ਨੂੰ ਮਾਰੀ ਗੋਲੀ

ਅਮਰੀਕਾ ‘ਚ ਵਾਰੰਟ ਦੇਣ ਗਏ 7 ਪੁਲਿਸ ਵਾਲਿਆਂ ਨੂੰ ਮਾਰੀ ਗੋਲੀ

ਫਲੋਰੈਂਸ, (ਖ਼ਬਰ ਵਾਲੇ ਬਿਊਰੋ): ਅਮਰੀਕਾ ਦੇ ਸਾਊਥ ਕੈਰੇਲੀਨਾ ਦੇ ਸ਼ਹਿਰ ਫਲੋਰੈਂਸ 'ਚ ਇਕ ਵਿਅਕਤੀ ਨੂੰ ਜਦੋਂ ਪੁਲਿਸ ਵਾਲੇ ਵਾਰੰਟ ਦੇਣ ਗਏ ਤਾਂ ਉਸ ਵਿਅਕਤੀਆਂ ਨੇ 7 ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰ ਦਿੱਤੀ। ਜਿਨਾਂ 'ਚੋਂ ਇੱਕ ਦੀ ਮੌਤ ਹੋ ਗਈ ਤੇ ਬਾਕੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਪੁਲਿਸ ਨੇ ਆਪਣੇ ਜ਼ਖ਼ਮੀ ਸਾਥੀਆਂ ਨੂੰ ਬਚਾਉਣ ਲਈ ਬੁਲੇਟ ਪਰੂਫ਼ ਗੱਡੀ ਦਾ ਸਹਾਰਾ ਲੈਣਾ ਪਿਆ। ਦੂਜੇ ਪਾਸੇ ਹਮਲਾਵਰ ਨੇ ਕਈ ਬੱਚਿਆਂ ਨੂੰ ਬੰਧਕ ਬਣਾ ਲਿਆ। ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੇ ਬੱਚਿਆਂ ਨੂੰ ਛੁਡਵਾ ਕੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ।