• Home
  • ਰੀਲਾਇੰਸ ਦਾ ਜਾਖੜ , ਸੁਰਜੇਵਾਲਾ ਤੇ 7 ਹੋਰ ਆਗੂਆਂ ਨੂੰ ਰਾਫੇਲ ਤੇ ਭੰਡੀ ਕਰਨ ਤੋਂ ਨੋਟਿਸ.! ਸੁਧਰ ਜਾਓ ,ਨਹੀਂ ਕਾਰਵਾਈ ਲਈ ਤਿਆਰ ਰਹੋ

ਰੀਲਾਇੰਸ ਦਾ ਜਾਖੜ , ਸੁਰਜੇਵਾਲਾ ਤੇ 7 ਹੋਰ ਆਗੂਆਂ ਨੂੰ ਰਾਫੇਲ ਤੇ ਭੰਡੀ ਕਰਨ ਤੋਂ ਨੋਟਿਸ.! ਸੁਧਰ ਜਾਓ ,ਨਹੀਂ ਕਾਰਵਾਈ ਲਈ ਤਿਆਰ ਰਹੋ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )- ਸੰਸਦ ਵਿਚ ਅਤੇ ਬਾਹਰ ਮੋਦੀ ਸਰਕਾਰ ਵਿਰੁੱਧ ਰਾਫੇਲ ਲੜਾਕੂ ਜਹਾਜਾਂ ਦਾ ਮਾਮਲਾ ਉਛਾਲਣ ਤੇ ਅਨਿਲ ਅੰਬਾਨੀ ਦੀ ਕੰਪਨੀ ਰੀਲਾਇੰਸ ਨੇ ਐਮ ਪੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ , ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ , ਸੀਨਿਅਰ ਆਗੂਆਂ ਅਸ਼ੋਕ ਚਵਾਨ ,ਸੰਜੇ ਨਿਰੁਪਮ , ਅਨੁਰਾਗ ਨਾਰਾਇਣ ਸਿੰਘ , ਉਮੈੱਨ ਚੰਡੀ , ਸ਼ਕਤੀਸਿੰਨ ਗੋਹੈਲ , ਅਭਿਸ਼ੇਕ ਮੈਨੂੰ ਸਿੰਘਵੀ ਅਤੇ ਪ੍ਰਿਯੰਕਾ ਚਤੁਰਵੇਦੀ ਨੂੰ ਚੇਤਾਵਨੀ ਨੋਟਿਸ ਜਾਰੀ ਕੀਤਾ ਹੈ।
ਨੋਟਿਸ ਵਿਚ ਕਿਹਾ ਹੈ ਕਿ ਨਹੀਂ ਤਾਂ  ਸੁਧਰ ਜਾਓ ,ਜਾਂ ਫਿਰ ਕਾਰਵਾਈ ਲਈ ਤਿਆਰ ਰਹੋ। ਅੰਬਾਨੀ ਗਰੁੱਪ ਵੱਲੋਂ ਭੇਜੇ ਗਏ   ਨੋਟਿਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਦੀ  ਦੇਸ਼ ਵਿਦੇਸ਼ ਵਿਚ ਵੱਡੀ ਸਾਖ ਹੈ , ਪਰ ਉਪਰੋਕਤ ਕਾਂਗਰਸੀ ਆਗੂ ਰਾਫੇਲ   ਲੜਾਕੂ ਜਹਾਜਾਂ ਦੀ ਫਰਾਂਸ ਨਾਲ ਖਰੀਦ ਦੇ ਮਾਮਲੇ ਵਿਚ ਕੰਪਨੀ ਵਿਰੁੱਧ ਝੂਠੇ , ਬੇਬੁਨਿਆਦ , ਤੱਥਾਂ ਤੋਂ ਰਹਿਤ ਅਤੇ ਮਨਘੜੰਤ ਬਿਆਨ ਦੇ ਰਹੇ ਹਨ,ਕੰਪਨੀ ਇਸ ਬਾਰੇ ਆਪਣੀ ਸਫਾਈ ਦੇ ਚੁੱਕੀ ਹੈ। ਪਰ ਆਪਣੇ ਸਿਆਸੀ ਲਾਭ ਲਈ ਉਪਰੋਕਤ ਆਗੂ ਕੁਪ੍ਰਚਾਰ ਨੂੰ ਜਾਰੀ ਰੱਖੇ ਹੋਏ ਹਨ।
ਰੀਲਾਇੰਸ ਨੇ ਆਗੂਆਂ ਨੂੰ ਇਸ ਮਾਮਲੇ ਵਿਚ 48 ਘੰਟੇ ਵਿਚ ਆਪਣੇ ਜਵਾਬ ਦੇਣ ਲਈ ਵਕੀਲ ਦੇ ਰਾਹੀਂ ਨੋਟਿਸ ਜਾਰੀ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਫਰਾਂਸ ਤੋਂ ਰਾਫੇਲ ਲੜਾਕੂ ਜਹਾਜਾਂ ਦੀ ਖਰੀਦ ਮੋਦੀ ਸਰਕਾਰ ਰੀਲਾਇੰਸ ਡੀਫੈਂਸ ਲਿਮਟਿਡ ਐਂਡ ਰੀਲਾਇੰਸ ਐਰੋਸਟਰੱਕਚਰ ਲਿਮਟਿਡ ਰਾਹੀਂ ਕਰ ਰਹੀ ਹੈ।
ਦੂਜੇ ਪਾਸੇ  ਕਾਂਗਰਸ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੁਕੇਸ਼ ਅੰਬਾਨੀ ਨਾਲ ਆਪਣਾ ਯਾਰਾਨਾ ਨਿਭਾਉਣ ਲਈ ਦੇਸ਼ ਦੇ ਖ਼ਜ਼ਾਨੇ ਨੂੰ 41,000 ਕਰੋੜ ਦਾ ਨੁਕਸਾਨ ਪਹੁੰਚਾਇਆ ।