• Home
  • ਖਹਿਰਾ ਤੇ ਕੰਵਰ ਸੰਧੂ ਆਮ ਆਦਮੀ ਪਾਰਟੀ ‘ਚੋਂ ਮੁਅੱਤਲ

ਖਹਿਰਾ ਤੇ ਕੰਵਰ ਸੰਧੂ ਆਮ ਆਦਮੀ ਪਾਰਟੀ ‘ਚੋਂ ਮੁਅੱਤਲ

ਚੰਡੀਗੜ: ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੇ ਦੋਸ਼ 'ਚ ਆਮ ਆਦਮੀ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਹੈ। ਇਹ ਫੈਸਲਾ ਪਾਰਟੀ ਦੀ ਪੰਜਾਬ ਨਾਲ ਸਬੰਧਤ ਕੋਰ ਕਮੇਟੀ ਨੇ ਲਿਆ ਹੈ।

ਦਸ ਦਈਏ ਕਿ ਬੀਤੇ ਦਿਨ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ ਆਏ ਸਨ। ਇਸ ਦੌਰਾਨ ਪੱਤਰਕਾਰਾਂ ਨੇ ਉਨਾਂ ਨੂੰ ਖਹਿਰਾ ਸਬੰਧੀ ਸਵਾਲ ਵੀ ਪੁੱਛੇ ਸਨ ਤੇ ਬਾਅਦ 'ਚ ਪੰਜਾਬ ਦੇ ਆਗੂਆਂ ਨੇ ਮੀਟਿੰਗ ਦੌਰਾਨ ਇਹ ਮਸਲਾ ਵੀ ਉਠਾਇਆ ਸੀ। ਅੱਜ ਕੇਜਰੀਵਾਲ ਨੇ ਪੰਜਾਬ ਦੀ ਕੋਰ ਕਮੇਟੀ ਹੱਥੋਂ ਇਹ ਫ਼ੈਸਲਾ ਕਰਵਾ ਕੇ ਇੱਕ ਤੀਰ ਨਾਲ ਦੋ ਸ਼ਿਕਾਰ ਕਰਵਾ ਦਿੱਤੇ। ਇੱਕ ਤਾਂ ਇਹ ਕਿ ਇਸ ਵਿੱਚ ਦਿੱਲੀ ਦਾ ਨਾਂ ਨਹੀਂ ਆਇਆ ਤੇ ਦੂਜਾ ਖਹਿਰਾ ਨੂੰ ਵੀ ਲਾਂਭੇ ਕਰ ਦਿੱਤਾ ਗਿਆ।