• Home
  • ਜ਼ਿਲ੍ਹਾ ਪ੍ਰੀਸ਼ਦ /ਬਲਾਕ ਸੰਮਤੀ ਚੋਣਾਂ ਲਈ ਅੱਜ 3 ਵਜੇ ਲੱਗੇਗਾ ਚੋਣ ਜ਼ਾਬਤਾ ?

ਜ਼ਿਲ੍ਹਾ ਪ੍ਰੀਸ਼ਦ /ਬਲਾਕ ਸੰਮਤੀ ਚੋਣਾਂ ਲਈ ਅੱਜ 3 ਵਜੇ ਲੱਗੇਗਾ ਚੋਣ ਜ਼ਾਬਤਾ ?

ਚੰਡੀਗੜ੍ਹ, (ਖਬਰ ਵਾਲੇ ਬਿਊਰੋ )-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦਾ ਪੰਜਾਬ ਸਰਕਾਰ ਨੇ ਹੋਮ ਵਰਕ ਮੁਕੰਮਲ ਕਰ ਲਿਆ ਹੈ ।ਅੱਜ 29 ਅਗਸਤ ਨੂੰ ਪੰਜਾਬ ਰਾਜ ਚੋਣ ਆਯੋਗ ਵੱਲੋਂ ਬਾਅਦ ਦੁਪਹਿਰ ਤਿੰਨ ਵਜੇ ਪੰਜਾਬ ਭਵਨ ਚ ਪ੍ਰੈੱਸ ਕਾਨਫਰੰਸ ਬੁਲਾ ਲਈ ਹੈ ।

ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਚੋਣ ਕਮਿਸ਼ਨ ਵੱਲੋਂ ਅੱਜ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਐਲਾਨ ਤੋਂ ਬਾਅਦ ਹੀ ਪੰਜਾਬ ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ ।