• Home
  • ਭੂਚਾਲ ਤੇ ਸੁਨਾਮੀ ਦੇ ਝੰਬੇ ਇੰਡੋਨੇਸ਼ੀਆ ‘ਚ ਹੁਣ ਜਵਾਲਾਮੁਖੀ ਫਟਿਆ

ਭੂਚਾਲ ਤੇ ਸੁਨਾਮੀ ਦੇ ਝੰਬੇ ਇੰਡੋਨੇਸ਼ੀਆ ‘ਚ ਹੁਣ ਜਵਾਲਾਮੁਖੀ ਫਟਿਆ

ਜਕਾਰਤਾ, (ਖ਼ਬਰ ਵਾਲੇ ਬਿਊਰੋ): ਇੰਡੋਨੇਸ਼ੀਆ 'ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਆਏ ਦਿਨ ਇਸ ਦੇਸ਼ 'ਤੇ ਕੋਈ ਨਾ ਕੋਈ ਮੁਸੀਬਤ ਆਉਂਦੀ ਹੀ ਰਹਿੰਦੀ ਹੈ। ਪਿਛਲੇ ਹਫ਼ਤੇ ਆਏ ਜ਼ਬਰਦਸਤ ਭੂਚਾਲ ਅਤੇ ਸੁਨਾਮੀ ਦੀ ਮਾਰ ਝੱਲ ਰਹੇ ਇੰਡੋਨੇਸ਼ੀਆ 'ਚ ਬੁੱਧਵਾਰ ਸਵੇਰੇ ਜਵਾਲਾਮੁਖੀ ਫਟਿਆ ਹੈ।। ਮੀਡੀਆ ਰਿਪੋਰਟਾਂ ਮੁਤਾਬਕ ਇਹ ਜਵਾਲਾਮੁਖੀ ਉਸੇ ਟਾਪੂ 'ਤੇ ਫਟਿਆ ਹੈ, ਜਿੱਥੇ ਪਹਿਲਾਂ ਭੂਚਾਲ ਆਇਆ ਸੀ।। ਨਾਰਥ ਸੁਲਾਵੇਸੀ ਟਾਪੂ 'ਚ ਮਾਊਂਟ ਸੋਪੁਤਾਨ ਤੋਂ 6,000 ਮੀਟਰ (19,000 ਫੁੱਟ) ਦੀ ਉੱਚਾਈ ਤੱਕ ਰਾਖ ਉੱਡਣ ਦੀਆਂ ਖ਼ਬਰਾਂ ਆਈਆਂ ਹਨ।। ਮਾਊਂਟ ਸੋਪੁਤਾਨ ਦੇ ਉੱਤਰੀ-ਪੱਛਮੀ ਇਲਾਕੇ 'ਚ ਇਸ ਜਵਾਲਾਮੁਖੀ ਤੋਂ ਨਿਕਲੀ ਰਾਖ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਫੈਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਰਕਾਰ ਨੇ ਲੋਕਾਂ ਨੂੰ ਇਸ ਇਲਾਕੇ 'ਚ ਜਾਣ ਤੋਂ ਰੋਕ ਦਿੱਤਾ ਹੈ ਤੇ ਸਕਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਦ ਲਈ ਕਿਹਾ ਹੈ।
ਦਸ ਦਈਏ ਕਿ ਪਿਛਲੇ ਹਫ਼ਤੇ ਆਏ ਭੂਚਾਲ ਤੇ ਸੁਨਾਮੀ ਤੋਂ ਬਾਅਦ ਦੇਸ਼ 'ਚ ਭਾਰੀ ਤਬਾਹੀ ਹੋਈ ਸੀ ਤੇ ਇਸ ਦੇ ਨਾਲ ਹੀ ਕਰੀਬ 1300 ਵਿਅਕਤੀਆਂ ਦੀ ਜਾਨ ਚਲੀ ਗਈ ਸੀ।