• Home
  • ਫ਼ੁੱਟਬਾਲ ਟੂਰਨਾਮੈਂਟ : ਕ੍ਰੋਏਸ਼ੀਆ ਹੱਥੋਂ ਭਾਰਤ ਦੀ ਹਾਰ

ਫ਼ੁੱਟਬਾਲ ਟੂਰਨਾਮੈਂਟ : ਕ੍ਰੋਏਸ਼ੀਆ ਹੱਥੋਂ ਭਾਰਤ ਦੀ ਹਾਰ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਭਾਰਤੀ ਅੰਡਰ-19 ਫ਼ੁੱਟਬਾਲ ਟੀਮ ਨੂੰ ਚਾਰ ਦੇਸ਼ਾਂ ਦੇ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਕ੍ਰੋਏਸ਼ੀਆ ਹੱਥੋਂ 0-5 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।।
ਮੇਜ਼ਬਾਨ ਕ੍ਰੋਏਸ਼ੀਆ ਨੇ ਆਪਣੀ ਜ਼ਮੀਨ 'ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਇਸ ਮੈਚ ਦੇ 14ਵੇਂ ਮਿੰਟ 'ਚ ਭਾਰਤੀ ਡਿਫੈਂਸ ਨੂੰ ਅਸਫਲ ਕਰਦੇ ਹੋਏ 1-0 ਦੀ ਬੜ•ਤ ਬਣਾ ਲਈ।। ਇਸ ਤੋਂ ਕੁਝ ਹੀ ਮਿੰਟਾਂ ਬਾਅਦ ਕ੍ਰੋਏਸ਼ੀਆ ਨੇ 20ਵੇਂ ਮਿੰਟ 'ਚ ਦੂਜਾ ਗੋਲ ਦਾਗ ਕੇ 2-0 ਬੜ•ਤ ਬਣਾ ਲਈ।। ਮੈਚ ਦੇ 24ਵੇਂ ਮਿੰਟ ਭਾਰਤ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਪਰ ਵਿਰੋਧੀ ਧਿਰ ਨੇ ਭਾਰਤ ਨੂੰ ਸਫਲ ਨਾ ਹੋਣ ਦਿੱਤਾ।। ਹਾਫ ਟਾਈਮ ਤੋਂ ਪਹਿਲਾਂ ਕ੍ਰੋਏਸ਼ੀਆ ਨੇ 37ਵੇਂ ਅਤੇ 44ਵੇਂ ਮਿੰਟ 'ਚ ਗੋਲ ਕਰ ਕੇ 4-0 ਦੀ ਬੜ•ਤ ਬਣਾ ਲਈ।। ਇਸ ਤੋਂ ਬਾਅਦ ਕ੍ਰੋਏਸ਼ੀਆ ਨੇ 5-0 ਦੀ ਬੜ•ਤ ਬਣਾ ਲਈ ਤੇ ਮੈਚ ਜਿੱਤ ਲਿਆ। ਪੂਰੇ ਮੈਚ ਵਿਚ ਕ੍ਰੋਏਸ਼ੀਆ ਖਿਡਾਰੀਆਂ ਦਾ ਦਬਦਬਾ ਰਿਹਾ ਤੇ ਭਾਰਤੀ ਟੀਮ ਹਰ ਵਾਰ ਲੜਖੜਾਉਂਦੀ ਨਜ਼ਰ ਆਈ।