• Home
  • ਰਾਸ਼ਟਰੀ ਐਵਾਰਡ ਲਈ ਪੰਜਾਬ ਦੇ ਦੋ ਅਧਿਆਪਕਾਂ ਦੀ ਚੋਣ

ਰਾਸ਼ਟਰੀ ਐਵਾਰਡ ਲਈ ਪੰਜਾਬ ਦੇ ਦੋ ਅਧਿਆਪਕਾਂ ਦੀ ਚੋਣ

ਚੰਡੀਗੜ੍ (ਖ਼ਬਰ ਵਾਲੇ ਬਿਊਰੋ )- ਪੰਜਾਬ ਦੇ ਦੋ ਪ੍ਰਸ਼ੰਸ਼ਾ ਯੋਗ ਕੰਮ ਕਰਨ ਵਾਲੇ ਦੋ ਸਰਕਾਰੀ ਅਧਿਆਪਕਾਂ ਨੂੰ ਕੌਮੀ ਐਵਾਰਡ ਲਈ ਚੁਣਿਆ ਗਿਆ ਹੈ। ਇਹ ਹਨ ਹਰਿੰਦਰ ਸਿੰਘ ਗਰੇਵਾਲ , ਜੋ ਕੇ ਸਰਕਾਰੀ ਪ੍ਰਾਇਮਰੀ ਸਕੂਲ , ਨਾਭਾ ਵਿਚ ਅਧਿਆਪਕ ਹਨ ਅਤੇ ਦੂਜੇ ਕਿਰਨਦੀਪ ਸਿੰਘ ਹਨ ਜੋ ਲੁਧਿਆਣਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ , ਸਿਹੋਰਾ ਵਿਚ ਗਣਿਤ ਦੇ ਅਧਿਆਪਕ ਹਨ।
ਦੋਹੇ ਅਧਿਆਪਕ ਹੀ ਸਰਕਾਰੀ ਸਕੂਲਾਂ ਦੇ ਪੜੇ ਹੋਏ ਹਨ। ਕੇਂਦਰੀ ਮਨੁੱਖੀ ਸਰੋਤ ਵਿਭਾਗ ਵੱਲੋ ਦੇਸ਼ ਭਰ ਦੇ 45 ਅਧਿਆਪਕਾਂ ਦੀ ਚੋਣ ਇਸ ਐਵਾਰਡ ਲਈ ਕੀਤੀ ਗਈ ਹੈ। ਦੇਸ਼ ਦੇ ਉਪ ਰਾਸ਼ਟਰਪਤੀ ਐਮ ਵੈਂਕਈਆਨਾਡੂ 5 ਸਤੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਇੰਨ੍ਹਾ ਅਧਿਆਪਕਾਂ ਨੂੰ ਸਨਮਾਨਿਤ ਕਰਨਗੇ , ਇਸ ਐਵਾਰਡ ਵਿਚ ਸਰਟੀਫਿਕੇਟ ਆਫ ਮੈਰਿਟ , 50 ਹਜ਼ਾਰ ਨਗਦ ਅਤੇ ਇੱਕ  ਸਿਲਵਰ ਮੈਡਲ ਦਿੱਤਾ ਜਾਂਦਾ ਹੈ।