• Home
  • ਹਰਿਆਣਾ ‘ਚ ਬਿਜਲੀ ਹੋਈ ਸਸਤੀ

ਹਰਿਆਣਾ ‘ਚ ਬਿਜਲੀ ਹੋਈ ਸਸਤੀ

ਚੰਡੀਗੜ, (ਖ਼ਬਰ ਵਾਲੇ ਬਿਊਰੋ):। ਹਰਿਆਣਾ ਵਿਧਾਨਸਭਾ ਦੇ ਮਾਨਸੂਨ ਇਜਲਾਸ ਦੇ ਆਖ਼ਰੀ ਦਿਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਬਿਜਲੀ ਦੇ ਰੇਟ 50 ਪ੍ਰਤੀਸ਼ਤ ਤਕ ਘਟ ਕਰ ਦਿਤੇ ਹਨ। ਹੁਣ 200 ਯੂਨਿਟ ਤਕ ਖਰਚ ਕਰਨ ਵਾਲੇ ਉਪਭੋਗਤਾ ਨੂੰ 4.50 ਪੈਸੇ ਪ੍ਰਤਿ ਯੂਨਿਟ ਦੀ ਥਾਂ 2.50 ਪੈਸੇ ਪ੍ਰਤਿ ਯੂਨਿਟ ਦੇਣਾ ਹੋਵੇਗਾ। ਇਸ ਤੋਂ ਇਲਾਵਾ ਜਿਹੜਾ ਉਪਭੋਗਤਾ ਮਹੀਨੇ ਵਿਚ ਕੇਵਲ 50 ਯੂਨਿਟ ਬਿਜਲੀ ਦੀ ਵਰਤੋਂ ਕਰਦਾ ਹੈ ਉਸ ਨੂੰ 2 ਰੁਪਏ ਪ੍ਰਤਿ ਯੂਨਿਟ ਬਿਜਲੀ ਮਿਲੇਗੀ।