• Home
  • ਚੋਣ ਅਮਲੇ ਨੂੰ ਲਿਜਾਣ ਵਾਲੇ ਵਾਹਨਾਂ ’ਤੇ ਲੱਗਣਗੇ ਜੀ.ਪੀ.ਐਸ. ਟਰੈਕਰ

ਚੋਣ ਅਮਲੇ ਨੂੰ ਲਿਜਾਣ ਵਾਲੇ ਵਾਹਨਾਂ ’ਤੇ ਲੱਗਣਗੇ ਜੀ.ਪੀ.ਐਸ. ਟਰੈਕਰ

ਨਵਾਂਸ਼ਹਿਰ, 30 ਅਪਰੈਲ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੈ ਬਬਲਾਨੀ ਵਲੋਂ ਅੱਜ ਜ਼ਿਲ੍ਹੇ ਵਿੱਚ ਚੋਣ ਅਮਲ ਨੂੰ ਨੇਪਰੇ ਚਾੜਨ ਲਈ ਲਾਏ ਵੱਖ ਵੱਖ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੀ ਡਿਊਟੀ ਜ਼ਿੰਮੇਂਵਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਨੋਡਲ ਅਫ਼ਸਰਾਂ ਪਾਸੋਂ ਉਨ੍ਹਾਂ ਦੀ ਹੁਣ ਤੱਕ ਦੀ ਪ੍ਰਗਤੀ ਦਾ ਵੇਰਵਾ ਵੀ ਲਿਆ। ਉਨ੍ਹਾਂ ਨੇ ਨੋਡਲ ਅਫ਼ਸਰ ਈ.ਵੀ.ਐਮ. ਨੂੰ ਮਤਦਾਨ ਕੇਂਦਰਾਂ ਲਈ ਲੋੜੀਦੀਆਂ ਅਤੇ ਖਰਾਬ ਹੋਣ ਦੀ ਸੂਰਤ ਵਿੱਚ ਬਦਲੇ ਜਾਣ ਲਈ ਵਾਧੂ ਈ.ਵੀ.ਐਮਜ਼. ਦਾ ਵਾਧੂ ਪ੍ਰਬੰਧ ਕਰਕੇ ਰੱਖਣ ਲਈ ਆਖਿਆ। ਨੋਡਲ ਅਫ਼ਸਰ ਲਾਅ ਐਂਡ ਆਡਰ ਨੂੰ ਨਾਕਿਆਂ ਦੀ ਗਿਣਤੀ ਵਧਾਉਣ ਅਤੇ ਚੈਕਿੰਗ ਹੋਰ ਸਖ਼ਤ ਕਰਨ ਲਈ ਕਿਹਾ। ਨੋਡਲ ਅਫ਼ਸਰ ਈ.ਵੀ.ਐਮ. ਟਰੇਨਿੰਗ ਅਫ਼ਸਰ ਨੂੰ ਸਮੂਹ ਸੈਕਟਰ ਸੁਪਰਵਾਈਜਰਾਂ ਨੂੰ ਦਿੱਤੀਜਾਣ ਵਾਲੀ ਟੇ੍ਰਨਿੰਗ ਮੁਕੰਮਲ ਕਰਨ ਲਈ, ਨੋਡਲ ਅਫ਼ਸਰ ਚੋਣ ਸਮੱਗਰੀ ਨੂੰ ਪੋਲਿੰਗ ਪਾਰਟੀਆਂ ਲਈ ਲੋੜੀਂਦੇ ਸਮਾਨ ਦੀ ਮੰਗ ਪੂਰੀ ਕਰਕੇ ਰੱਖਣ ਲਈ ਕਿਹਾ। ਨੋਡਲ ਅਫ਼ਸਰ ਆਦਰਸ਼ ਚੋਣ ਜਾਬਤਾ ਨੂੰ ਚੋਣ ਜਾਬਤੇ ਦੀ ਉਲੰਘਣਾ ਦੇ ਨੋਟਿਸ ਕੱਢਣ ਬਾਅਦ ਮਿੱਥੇ ਸਮੇਂ ’ਚ ਅਗਲੀ ਕਾਰਵਾਈ ਕਰਨ ਲਈ ਆਖਿਆ। ਨੋਡਲ ਅਫ਼ਸਰ ਪੋਸਟਲ ਬੈਲਟ ਨੂੰ ਚੋਣ ਅਮਲ ਵਿੱਚ ਲਾਏ ਗਏ ਸਮੂਹ ਸਟਾਫ਼ ਦੇ ਪੋਸਟਲ ਬੈਲਟ/ਈ.ਡੀ.ਸੀ. ਮੁਕੰਮਲ ਕਰਨ ਲਈ ਆਖਿਆ।  ਇਸ ਦੌਰਾਨ ੳੋੁਨ੍ਹਾਂ ਨੇ ਦਿਵਿਆਂਗ ਮਤਦਾਤਾਵਾਂ ਨੂੰ ਚੋਣ ਬੂਥਾਂ ਤੱਕ ਲਿਜਾਣ ਲਈ ਲੋੜੀਂਦੀਆਂ ਗੱਡੀਆਂ ਵੀ ਨੋਡਲ ਅਫ਼ਸਰ ਟ੍ਰਾਂਸਪੋਰਟ ਨੂੰ ਦੇਣ ਲਈ ਆਖਿਆ। ਇਸ ਮੌਕੇ ਨੋਡਲ ਅਫ਼ਸਰ ਟ੍ਰਾਂਸਪੋਰਟ ਨੇ ਦੱਸਿਆ ਕਿ ਚੋਣ ਅਮਲੇ ਨੂੰ ਪੋਲਿੰਗ ਬੂਥਾਂ ਤੱਕ ਲੈ ਕੇ ਜਾਣ ਲਈ ਅਤੇ ਸੈਕਟਰ ਅਫ਼ਸਰਾਂ ਵਲੋਂ ਮਤਦਾਨ ਵਾਲੇ ਦਿਨ ਵਰਤੇ ਜਾਣ ਵਾਲੇ ਕੁੱਲ 197 ਵਾਹਨਾਂ ’ਤੇ ਜੀ.ਪੀ.ਐਸ. ਟਰੈਕਰ ਲਾਉਣ ਦਾ ਕੰਮ 6 ਮਈ ਨੂੰ ਮੁਕੰਮਲ ਕਰ ਲਿਆ ਜਾਵੇਗਾ।  ਮੀਟਿੰਗ ਵਿੱਚ ਏ.ਡੀ.ਸੀ. (ਜ) ਅਨੁਪਮ ਕਲੇਰ, ਸਹਾਇਕ ਕਮਿਸ਼ਨਰ (ਜ) ਸ਼ਿਵ ਕੁਮਾਰ, ਚੋਣ ਤਹਿਸੀਲਦਾਰ ਹਰੀਸ਼ ਕੁਮਾਰ ਅਤੇ ਵੱਖ ਵੱਖ ਨੋਡਲ ਅਫ਼ਸਰ ਮੌਜੂਦ ਸਨ।  ਫੋਟੋ ਕੈਪਸ਼ਨ - ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਨੈ ਬਬਲਾਨੀ ਚੋਣ ਡਿਊਟੀ ’ਤੇ ਲਾਏ ਹੋਏ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਦੇ ਹੋਏ।