• Home
  • ਦੋਵੇਂ ਹੱਥੀਂ ਲੱਡੂ :- ਜਥੇਦਾਰ ਟੌਹੜਾ ਦੇ ਜਾਨਸ਼ੀਨ ਕਾਂਗਰਸ ਚ ਸ਼ਾਮਲ !

ਦੋਵੇਂ ਹੱਥੀਂ ਲੱਡੂ :- ਜਥੇਦਾਰ ਟੌਹੜਾ ਦੇ ਜਾਨਸ਼ੀਨ ਕਾਂਗਰਸ ਚ ਸ਼ਾਮਲ !

ਪਟਿਆਲਾ :- ( ਕੁਲਬੀਰ ਬੀਰਾ )-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਤੇ ਧੀ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੂੰ ਤਿਆਗਦਿਆਂ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ, ਉੱਥੇ ਅੱਜ ਹਰਮੇਲ ਸਿੰਘ ਟੌਹੜਾ ਦੀ ਧੀ ਰਣਦੀਪ ਕੌਰ ਟੌਹੜਾ ਅਤੇ ਜਵਾਈ ਉਪਕਾਰ ਸਿੰਘ ਟੌਹੜਾ (ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤ ਜਵਾਈ ਤੇ ਦੋਹਤਰੀ ) ਨੇ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਾਂਗਰਸ ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਜਿਉਂ ਹੀ ਮੁੱਖ ਮੰਤਰੀ ਦੀ ਮੀਡੀਆ ਟੀਮ ਨੇ ਟੌਹੜਾ ਪਰਿਵਾਰ ਦੇ ਜਾਨਸ਼ੀਨ ਵੱਲੋਂ ਕਾਂਗਰਸ ਜੁਆਇਨ ਕਰਨ ਦੀਆਂ ਖਬਰਾਂ ਬਾਰੇ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਤਾਂ ਆਮ ਲੋਕਾਂ ਚ ਇਹ ਦੰਦ ਕਥਾ ਕੀਤੀ ਗਈ ਕਿ ਟੌਹੜਾ ਪਰਿਵਾਰ ਨੇ ਦੋਵੇਂ ਹੱਥ ਲੱਡੂ ਰੱਖ ਰਹੇ ਹਨ ।