• Home
  • ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਵਿਰੁੱਧ ਚੰਡੀਗੜ੍ਹ ਚ ਰੋਸ ਪ੍ਰਦਰਸ਼ਨ

ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਵਿਰੁੱਧ ਚੰਡੀਗੜ੍ਹ ਚ ਰੋਸ ਪ੍ਰਦਰਸ਼ਨ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )- ਦੇਸ਼ ਭਰ ਪੱਤਰਕਾਕਾਰਾਂ ਉੱਤੇ ਹੋ ਰਹੇ ਹਮਲਿਆਂ ਦੇ ਖਿਲਾਫ ਚੰਡੀਗੜ੍ਹ ਦੇ ਸੈਕਟਰ 27 ਵਿੱਚ ਅੱਜ ਪਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਅਗਵਾਈ ਵਿੱਚ ਰੋਸ ਵਿਖਾਵਾ ਕੀਤਾ ਗਿਆ। ਇੰਡੀਅਨ ਜਰਨਲਿਸਟ ਯੂਨੀਅਨ ਦੇ ਸੱਦੇ 'ਤੇ ਇਹ ਵਿਖਾਵਾ ਕੀਤਾ ਗਿਆ। ਯੂਨੀਅਨ ਦੇ ਆਗੂ ਜਗਤਾਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਪੱਤਰਕਾਰ ਜਦੋਂ ਸੱਚ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਹਨ ਤਾਂ ਮਾਫੀਆ ਨਾਲ ਜੁੜੇ ਲੋਕਾਂ ਅਤੇ ਸੱਤਾਧਾਰੀ ਧਿਰ ਨੂੰ ਤਕਲੀਫ ਹੁੰਦੀ ਹੈ। ਇਹ ਤਕਲੀਫ ਪੱਤਰਕਾਰਾਂ 'ਤੇ ਹਮਲਿਆਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਜੋ ਜਮਹੂਰੀਅਤ ਦੇ ਚੌਥਾ ਥੰਮ ਲਈ ਵੱਡੀ ਚੁਣੌਤੀ ਹੈ। ਚਾਹੀਦਾ ਤਾਂ ਇਹ ਹੈ ਕਿ ਪੱਤਰਕਾਰਾਂ ਦੀ ਸਰਕਾਰਾਂ ਹਿਵਾਜ਼ਿਤ ਕਰਨ ਅਤੇ ਹਮਲਾਵਰਾਂ ਖਿਲਾਫ ਤੁਰੰਤ ਐਕਸ਼ਨ ਲੈਣ ਪਰ ਐਕਸ਼ਨ ਲੈਣ ਵਿੱਚ ਵੀ ਸਰਕਾਰਾਂ ਦੇਰੀ ਕਰਦੀਆਂ ਹਨ ਅਤੇ ਪੱਤਰਕਾਰਾਂ ਨੂੰ ਇਨਸਾਫ ਨਹੀਂ ਮਿਲਦਾ ।

 

ਇਹ ਵਰਤਾਰਾ ਸੱਚ ਦੀ ਆਵਾਜ਼ ਦਬਾਉਣ ਵਾਲਾ ਹੈ ਜਿਸ ਕਾਰਨ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਸ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਪੱਤਰਕਾਰ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਸਮੂਹ ਪੱਤਰਕਾਰ ਭਾਈਚਾਰੇ ਨੂੰ ਸਭ ਵਖਰੇਵੇਂ ਛੱਡ ਕੇ ਇੱਕ ਜੁੱਟ ਹੋ ਕੇ ਪੱਤਰਕਾਰਾਂ ਦੇ ਹਮਲਿਆਂ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਭਲਾਈ ਅਤੇ ਰਖਵਾਲੀ ਲਈ ਕੇਂਦਰ ਸਰਕਾਰ ਜਾਣ ਬੁੱਝ ਕੇ ਕਾਨੂੰਨ ਨਹੀਂ ਬਣਾ ਰਹੀ। ਇਸ ਮੌਕੇ ਪੱਤਰਕਾਰ ਬਲਵਿੰਦਰ ਜੰਡੂ, ਤਰਲੋਚਨ ਸਿੰਘ, ਜੈ ਸਿੰਘ ਛਿੱਬਰ, ਪਾਲ ਸਿੰਘ ਨੌਲੀ , ਦੀਪਕ ਸ਼ਰਮਾ ,ਰਾਜਨ ਮਾਨ ਆਦਿ ਨੇ ਸੰਬੋਧਨ ਕੀਤਾ। ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਜਿਸ ਹਿਸਾਬ ਨਾਲ ਪੱਤਰਕਾਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਰਿਪੋਰਟਿੰਗ ਕਰਦੇ ਹਨ ਉਸੇ ਹਿਸਾਬ ਨਾਲ ਸਮਝਦਿਆਂ ਸਰਕਾਰਾਂ ਦੀ ਰੱਖੀ ਨਹੀਂ ਕਰਦੀਆਂ।