• Home
  • ਇਹ ਤਾਂ ਮਹਿੰਦੀ ਦੀ ਰਸਮ ਕਰਵਾ ਕੇ ਜਾਵੇਗੀ

ਇਹ ਤਾਂ ਮਹਿੰਦੀ ਦੀ ਰਸਮ ਕਰਵਾ ਕੇ ਜਾਵੇਗੀ

ਮੁੰਬਈ, (ਖ਼ਬਰ ਵਾਲੇ ਬਿਊਰੋ): ਟੀ.ਵੀ. ਸ਼ੋਅ 'ਦਸ ਕਾ ਦਮ' ਆਪਣੇ ਆਖ਼ਰੀ ਵਲ ਵਧ ਰਿਹਾ ਹੈ ਤੇ ਇਸ ਦੇ ਫਿਨਾਲੇ ਤੇ ਇਕ ਮੰਚ 'ਤੇ ਸਲਮਾਨ ਖ਼ਾਨ, ਸ਼ਾਹਰੁਖ਼ ਖ਼ਾਨ ਤੇ ਰਾਣੀ ਮੁਖਰਜੀ ਨਜ਼ਰ ਆਉਣਗੇ। ਪ੍ਰੋਗਰਾਮ ਭਾਵੇਂ ਅਜੇ ਆਉਣਾ ਹੈ ਪਰ ਇਸ ਦਾ ਇਕ ਕਲਿਪ ਵਾਇਰਲ ਹੋ ਰਿਹਾ ਹੈ ਜਿਸ ਵਿਚ ਤਿੰਨੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਉ ਵਿਚ ਸ਼ਾਹਰੁਖ ਕਹਿੰਦੇ ਹਨ ਕਿ ਮੇਰਾ ਛੋਟਾ ਬੇਟਾ ਅਬਰਾਮ ਬਿਲਕੁੱਲ ਸਲਮਾਨ ਵਰਗਾ ਹੈ। ਉਹ ਪੀਹਲਾਂ ਕਹਿੰਦਾ ਹੈ ਕਿ ਲਵ ਯੂ ਮੰਮੀ, ਲਵ ਯੂ ਪਾਪਾ ਤੇ ਫਿਰ ਕੁੜੀਆਂ ਲਈ ਕਹਿੰਦਾ ਹੈ 'ਆਈ ਲਵ ਯੂ ਟੂ' ਇਸ 'ਤੇ ਰਾਣੀ ਕਹਿੰਦੀ ਹੈ ਕਿ ਮੈਂ ਚਾਹੁੰਦੀ ਹਾਂ ਕਿ ਸਲਮਾਨ ਦੇ ਬੇਟੀ ਹੋਵੇ ਤੇ ਸਲਮਾਨ ਤੇ ਸ਼ਾਹਰੁਖ ਸਬੰਧੀ ਬਣ ਜਾਣ। ਤਿੰਨਾਂ 'ਚ ਕਾਫੀ ਹਾਸਾ ਠੱਠਾ ਹੁੰਦਾ ਹੈ ਤੇ ਸ਼ਾਹਰੁਖ ਕਹਿੰਦਾ ਹੈ ਕਿ ਲਗਦੈ ਇਹ ਤਾਂ ਮਹਿੰਦੀ ਦੀ ਰਸਮ ਕਰਵਾ ਕੇ ਹੀ ਜਾਵੇਗੀ।