• Home
  • ਅਮੀਰਾਂ ਦੇ ਚੋਚਲੇ : ਪ੍ਰਿਯੰਕਾ ਚੋਪੜਾ ਨੇ ਕੁੱਤੇ ਲਈ ਖ਼ਰੀਦੀ 36 ਲੱਖ ਦੀ ਡਿਜ਼ਾਈਨਰ ਜੈਕੇਟ

ਅਮੀਰਾਂ ਦੇ ਚੋਚਲੇ : ਪ੍ਰਿਯੰਕਾ ਚੋਪੜਾ ਨੇ ਕੁੱਤੇ ਲਈ ਖ਼ਰੀਦੀ 36 ਲੱਖ ਦੀ ਡਿਜ਼ਾਈਨਰ ਜੈਕੇਟ

ਮੁੰਬਈ : ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਆਪਣੇ ਫ਼ੈਸ਼ਨ ਸੈਂਸ ਅਤੇ ਡਿਜ਼ਾਈਨਰ ਡ੍ਰੈਸਿਸ ਦੀ ਵਜ• ਨਾਲ ਕਾਫ਼ੀ ਸੁਰਖੀਆਂ ਵਿਚ ਰਹਿੰਦੀ ਹੈ।  ਇਸ ਵਾਰ ਉਨਾਂ ਦੀ ਪਾਲਤੂ ਡਿਆਨਾ ਅਪਣੀ ਇਕ ਜੈਕੇਟ ਦੀ ਵਜਾ ਨਾਲ ਸੁਰਖੀਆਂ ਵਿਚ ਆ ਗਈ ਹੈ ਪਰ ਇਹ ਕੋਈ ਅਜਿਹੀ ਫਾਲਤੂ ਜੈਕੇਟ ਨਹੀਂ ਹੈ ਕਿਉਂਕਿ ਇਸ ਦੀ ਕੀਮਤ ਹਜ਼ਾਰਾਂ ਵਿਚ ਨਹੀਂ ਸਗੋਂ ਲੱਖਾਂ ਵਿਚ ਹਨ। ਇਸ ਜੈਕੇਟ ਦੀ ਕੀਮਤ ਲਗਭੱਗ 36 ਲੱਖ ਰੂਪਏ ਹਨ। ਇਹ ਚਰਚਾ ਵਿਚ ਤੱਦ ਆਈ ਜਦੋਂ ਪ੍ਰਿਅੰਕਾ ਨੇ ਅਪਣੀ ਇੰਸਟਾ ਸਟੋਰੀ 'ਤੇ ਇਸ ਦੀ ਤਸਵੀਰਾਂ ਸ਼ੇਅਰ ਕੀਤੀਆਂ। ਇਸ ਜੈਕੇਟ ਦਾ ਕਲਰ ਰੈਡ, ਬਲੈਕ ਅਤੇ ਗਰੇ ਹੈ। ਪ੍ਰਿਯੰਕਾ ਨੇ ਇਹ ਜੈਕੇਟ ਆਪਣੇ ਕੁੱਤੇ ਲਈ ਖ਼ਰੀਦੀ ਹੈ।
ਪ੍ਰਿਯੰਕਾ ਦੀ ਡਿਆਨਾ ਢਾਈ ਸਾਲ ਦੀ ਹੈ। ਸਤੰਬਰ 2018 ਵਿਚ ਪ੍ਰਿਅੰਕਾ ਨੇ ਡਿਆਨਾ ਦਾ ਦੂਜਾ ਜਨਮਦਿਨ ਮਨਾਇਆ ਸੀ।ਡਿਆਨਾ ਲਈ ਸਪੈਸ਼ਲ ਬੈਡ, ਖਿਡੌਣੇ, ਏਸੀ ਤੋਂ ਲੈ ਕੇ ਹੋਰ ਕਈ ਸਾਰੀਆਂ ਸੁਵਿਧਾਵਾਂ ਮੌਜੂਦ ਹਨ।