• Home
  • ਸਰਕਾਰ ਲਈ ਬਿਪਤਾ :- ਹੁਣ ਮੰਤਰੀ ਸੰਭਾਲਣਗੇ ਹੜਤਾਲੀ ਕਰਮਚਾਰੀਆਂ ਦੇ ਬੱਚੇ ! ਪੜ੍ਹੋ ਰਿਪੋਰਟ ..

ਸਰਕਾਰ ਲਈ ਬਿਪਤਾ :- ਹੁਣ ਮੰਤਰੀ ਸੰਭਾਲਣਗੇ ਹੜਤਾਲੀ ਕਰਮਚਾਰੀਆਂ ਦੇ ਬੱਚੇ ! ਪੜ੍ਹੋ ਰਿਪੋਰਟ ..

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਬੇਹੱਦ ਘੱਟ ਤਨਖਾਹ ਕਾਰਨ ਤੰਗਹਾਲੀ ਨਾਲ ਲੜ ਰਹੇ ਪੰਜਾਬ ਦੇ ਹਜ਼ਾਰਾਂ ਠੇਕਾ ਕਰਮਚਾਰੀ ਰੋਸ ਵਜੋਂ ਆਪਣੇ ਛੋਟੇ- ਛੋਟੇ ਬੱਚਿਆਂ ਨੂੰ ਮੰਤਰੀਆਂ ਦੇ ਘਰ ਅੱਗੇ , ਸੰਭਾਲਣ ਲਈ   ਛੱਡਣਗੇ ।
ਠੇਕਾ ਕਰਮਚਾਰੀ ਐਕਸ਼ਨ ਕਮੇਟੀ ਦੇ ਆਗੂ ਸੱਜਣ ਸਿੰਘ, ਇਮਰਾਨ ਭੱਟੀ, ਅਸ਼ੀਸ਼ ਜੁਲਾਹਾ ਅਤੇ ਹੋਰਾਂ ਨੇ ਦੱਸਿਆ ਕਿ  ਹਜ਼ਾਰਾਂ ਕਰਮਚਾਰੀ 4 ਤੋਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ।
ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਸੀ, ਪਰ ਹੁਣ ਕਾਂਗਰਸ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ । ਪਰ ਏਨੀ ਘੱਟ ਤਨਖਾਹ ਵਿੱਚ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਿਲ ਹੈ ।ਇਸੇ ਕਰਕੇ ਮੁਲਾਜ਼ਮ ਸੰਘਰਸ਼  ਕਮੇਟੀ ਨੇ ਇਹ ਫੈਸਲਾ ਲਿਆ ਹੈ । ਇਸ ਮੁਹਿੰਮ ਅਨੁਸਾਰ 23 ਸਤੰਬਰ ਨੂੰ ਕਰਮਚਾਰੀ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ,ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਪੀ ਡਬਲਯੂ ਡੀ ਮੰਤਰੀ  ਵਿਜੇ ਇੰਦਰ ਸਿੰਗਲਾ  ਦੇ ਘਰ ਦੇ ਬਾਹਰ ਆਪਣੇ ਛੋਟੇ- ਛੋਟੇ  ਬੱਚਿਆਂ ਨੂੰ ਰੋਸ ਵਜੋਂ ਛੱਡ ਕੇ ਜਾਣਗੇ ਤਾਂ ਕਿ ਮੰਤਰੀਆਂ ਨੂੰ ਇਹ ਪਤਾ ਲੱਗ ਸਕੇ ਕਿ ਇੰਨੀ ਘੱਟ ਤਨਖਾਹ ਵਿੱਚ ਪਰਿਵਾਰ ਚਲਾਉਣਾ ਕਿੰਨਾ ਔਖਾ ਹੈ ।ਇਸ ਮੁਹਿੰਮ ਦੇ ਦੂਜੇ ਗੇੜ ਵਿੱਚ ਜ਼ਿਲ੍ਹਾ ਪੱਧਰ ਤੇ ਕਰਮਚਾਰੀ ਹੋਰਨਾਂ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦੇ ਘਰਾਂ ਦੇ ਅੱਗੇ ਆਪਣੇ ਬੱਚਿਆਂ ਨੂੰ ਰੋਸ ਵਜੋਂ ਛੱਡਣਗੇ ।
.