• Home
  • ਸਿਹਤ ਵਿਭਾਗ ਵਲੋਂ ਡੀ-ਵਰਮਿੰਗ ਡੇ ਦੀ ਸ਼ੁਰੂਆਤ

ਸਿਹਤ ਵਿਭਾਗ ਵਲੋਂ ਡੀ-ਵਰਮਿੰਗ ਡੇ ਦੀ ਸ਼ੁਰੂਆਤ

ਬਠਿੰਡਾ, : ਸਿਹਤ ਵਿਭਾਗ ਬਠਿੰਡਾ ਵਲੋਂ ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੀ ਦੇਖ-ਰੇਖ ਹੇਠ ਅੱਜ ਬੱਚਿਆਂ ਦੇ ਪੇਟ ਵਿਚਲੇ ਕੀੜਿਆਂ ਨੂੰ ਖ਼ਤਮ ਕਰਨ ਲਈ ਡੀ-ਵਰਮਿੰਗ ਡੇ ਦੀ ਸ਼ੁਰੂਆਤ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਤੋਂ ਕੀਤੀ ਗਈ। 

ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰ ਫੇਜ 2, ਗੌਰਮਿੰਟ ਪ੍ਰਾਇਮਰੀ ਸਕੂਲ ਬਠਿੰਡਾ, ਭੋਜ ਰਾਜ ਐਸ.ਐਸ.ਜੈਨ ਸਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ਗੋਲੀਆਂ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ: ਕੁੰਦਨ ਕੁਮਾਰ ਪਾਲ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਕਾਰਨ 50 ਪ੍ਰਤੀਸ਼ਤ ਬੱਚੇ ਖੂਨ ਦੀ ਘਾਟ ਦੇ ਸ਼ਿਕਾਰ ਹਨ। ਖੂਨ ਦੀ ਕਮੀ ਕਾਰਨ ਇਹ ਬੱਚੇ ਸਿੱਖਿਆ ਦੇ ਖੇਤਰ, ਖੇਡ ਦੇ ਖੇਤਰ ਅਤੇ ਰੋਜ਼ਾਨਾਂ ਦੀ ਕਈ ਗਤੀਵਿਧੀਆਂ ਵਿੱਚ ਦੂਸਰੇ ਬੱਚਿਆਂ ਨਾਲੋਂ ਪਿੱਛੇ ਰਹਿ ਜਾਂਦੇ ਹਨ। ਇਸ ਨੈਸ਼ਨਲ ਡੀ-ਵਰਮਿੰਗ ਡੇ ਦਾ ਮਕਸਦ ਵੀ ਇਕੋ ਸਮੇਂ 'ਤੇ ਗੋਲੀ ਦੇ ਕੇ ਪੇਟ ਦੇ ਕੀੜਿਆਂ ਨੂੰ ਖ਼ਤਮ ਕਰਨਾ ਹੈ। ਅਰਬਨ ਨੌਡਲ ਅਫ਼ਸਰ ਡਾ: ਪਾਮਿਲ ਬਾਂਸਲ ਵਲੋਂ ਪਰਸਨਲ ਹਾਈਜੀਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਤਹਿਤ ਹਰ ਪੱਧਰ 'ਤੇ ਸਫ਼ਾਈ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹਰ ਵਰਗ ਨੂੰ ਸੌਚਾਲਿਆ ਬਣਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਖੁਲੇ ਵਿੱਚ ਸੋਚਾਲਿਆ ਜਾਣ ਤੋਂ ਰੋਕਿਆ ਜਾ ਸਕੇ ਅਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ 'ਤੇ ਕਾਬੂ ਪਾਇਆ ਜਾ ਸਕੇ। ਉੁਨਾਂ ਵਲੋਂ ਬੱਚਿਆਂ ਨੂੰ ਹੱਥ ਸਾਫ਼ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ। 

ਉੁਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਬਠਿੰਡਾ ਦੇ ਸਾਰੇ 399 ਸਰਕਾਰੀ ਪ੍ਰਾਇਮਰੀ ਸਕੂਲ 272 ਅੱਪ ਪ੍ਰਾਇਮਰੀ ਸਕੂਲਾਂ ਅਤੇ 366 ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਅਤੇ 1391 ਆਂਗਣਵਾੜੀ  ਦੇ ਲਗਭਗ 2,00,000 ਬੱਚਿਆਂ ਨੂੰ ਐਲਬੈਂਡਾਜੋਲ ਦੀ ਦਵਾਈਆਂ ਦਿੱਤੀ ਗਈ ਅਤੇ ਬਾਕੀ ਰਹਿੰਦੇ ਬੱਚਿਆਂ ਨੂੰ 14 ਫਰਵਰੀ ਨੂੰ ਮੋਪਅੱਪ ਰਾਊਂਡ ਵਿੱਚ ਐਲਬੈਂਡਾਜੋਲ ਦੀ ਖੁਰਾਕ ਦਿੱਤੀ ਜਾਵੇਗੀ। 

ਇਸ ਮੌਕੇ ਪ੍ਰੋਜੈਕਸਨਿਸਟਨ ਕੇਵਲ ਕ੍ਰਿਸ਼ਨ ਸਰਮਾਂ, ਸਕੂਲ ਹੈਲਥ ਕੁਆਰਡੀਨੇਟਰ ਮਨਫੂਲ ਸਿੰਘ, ਵਾਈਸ ਪ੍ਰਿੰਸੀਪਲ ਅਮਨਦੀਪ ਸਿੰਘ ਹਾਜ਼ਰ ਸਨ।